ਪੈਰਿਸ – ਭਾਰਤ ਦੀਆਂ ਦੋ ਧੀਆਂ ਨੇ ਇੱਕੋ ਈਵੈਂਟ ਵਿੱਚ ਦੋ ਮੈਡਲ ਜਿੱਤੇ ਹਨ। ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਇਕ ਵਾਰ ਫਿਰ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਅਵਨੀ ਨੇ 10 ਮੀਟਰ ਏਅਰ ਰਾਈਫਲ S81 ਵਿੱਚ ਗੋਲਡ ਮੈਡਲ ਜਿੱਤਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਵਨੀ ਲੇਖਾਰਾ ਨੇ 2020 ਪੈਰਾਲੰਪਿਕ ਵਿੱਚ 10 ਮੀਟਰ ਏਅਰ ਈਵੈਂਟ S8-1 ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ। ਜਦਕਿ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਤਗਮਾ ਅਵਨੀ ਲੇਖਾਰਾ ਲਈ ਬਹੁਤ ਖਾਸ ਹੈ ਕਿਉਂਕਿ ਉਸ ਨੇ ਪੈਰਾਲੰਪਿਕ ਰਿਕਾਰਡ ਨਾਲ ਇਹ ਤਗਮਾ ਜਿੱਤਿਆ ਹੈ। 22 ਸਾਲ ਦੀ ਅਵਨੀ ਨੇ ਫਾਈਨਲ ਵਿੱਚ 249.7 ਅੰਕ ਬਣਾਏ, ਜੋ ਕਿ ਇੱਕ ਪੈਰਾਲੰਪਿਕ ਰਿਕਾਰਡ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਖਿਤਾਬ ਦਾ ਬਚਾਅ ਵੀ ਕੀਤਾ ਹੈ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਲੀ ਯੂਨਰੀ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਥੇ ਹੀ ਮੋਨਾ ਨੇ 228.7 ਅੰਕ ਹਾਸਲ ਕਰਕੇ ਕਾਂਸੀ ਦੇ ਤਗਮੇ ਦਾ ਟੀਚਾ ਰੱਖਿਆ।ਪੈਰਿਸ ਪੈਰਾਲੰਪਿਕ ‘ਚ ਅਵਨੀ ਲੇਖਾਰਾ ਦਾ ਹੁਣ ਤੱਕ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ। ਪਿਛਲੀ ਵਾਰ 10 ਮੀਟਰ ਏਅਰ ਈਵੈਂਟ ਐਸਐਚ-1 ਵਿੱਚ ਸੋਨ ਤਗ਼ਮਾ ਜਿੱਤਣ ਦੇ ਨਾਲ-ਨਾਲ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਵ ਪਿਛਲੀ ਵਾਰ ਉਸ ਨੇ ਕੁੱਲ ਦੋ ਤਗਮੇ ਜਿੱਤੇ ਸਨ। ਉਸ ਨੇ ਇਸ ਵਾਰ ਵੀ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ 2024 ਪੈਰਾਲੰਪਿਕ ਦਾ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਦੀ ਉਪਲਬਧੀ ਹਾਸਲ ਕੀਤੀ। ਤਦੱਸ ਦੇਈਏ ਕਿ ਪਿਛਲੀ ਵਾਰ ਉਸ ਨੂੰ ਪੈਰਾਲੰਪਿਕ ਅਵਾਰਡ 2021 ‘ਚ ਬੈਸਟ ਫੀਮੇਲ ਡੈਬਿਊ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
previous post
