Sport

ਨੀਰਜ ਚੋਪੜਾ ਸੱਟ ਕਾਰਨ ਓਸਟ੍ਰਾਵਾ ਗੋਲਡਨ ਸਪਾਈਕ ’ਚ ਨਹੀਂ ਖੇਡਣਗੇ

ਨਵੀਂ ਦਿੱਲੀ – ਓਲੰਪਿਕ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੋ ਹਫਤੇ ਪਹਿਲਾਂ ਅਭਿਆਸ ਦੌਰਾਨ ਮਾਸਪੇਸ਼ੀ ਦੀ ਸੱਟ ਕਾਰਨ ਚੈੱਕ ਗਣਰਾਜ ‘’ਚ 28 ਮਈ ਨੂੰ ਹੋਣ ਵਾਲੀ ਓਸਟ੍ਰਾਵਾ ਗੋਲਡਨ ਸਪਾਈਕ 2024 ਐਥਲੈਟਿਕਸ ਮੀਟ ‘’ਚ ਹਿੱਸਾ ਨਹੀਂ ਲੈ ਸਕੇਗਾ। ਚੋਪੜਾ ਨੇ ਇਸ ਸੀਜ਼ਨ ਵਿੱਚ ਦੋ ਈਵੈਂਟਾਂ ਦੋਹਾ ਡਾਇਮੰਡ ਲੀਗ ਅਤੇ ਫ਼ੈਡਰੇਸ਼ਨ ਕੱਪ ਵਿੱਚ ਹਿੱਸਾ ਲਿਆ ਹੈ। ਉਹ ਇਸ ਟੂਰਨਾਮੈਂਟ ਵਿੱਚ ਮਹਿਮਾਨ ਵੱਜੋਂ ਪੁੱਜੇਗਾ। ਆਯੋਜਕਾਂ ਨੇ ਇਕ ਬਿਆਨ ‘’ਚ ਕਿਹਾ, ‘ਚੋਪੜਾ ਨੂੰ ਦੋ ਹਫਤੇ ਪਹਿਲਾਂ ਅਭਿਆਸ ਦੌਰਾਨ ਮਾਸਪੇਸ਼ੀਆਂ ‘’ਚ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਓਸਟ੍ਰਾਵਾ ‘’ਚ ਨਹੀਂ ਖੇਡ ਸਕਣਗੇ ਪਰ ਇੱਥੇ ਮਹਿਮਾਨ ਵਜੋਂ ਆਉਣਗੇ।’ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗ਼ਾ ਅਤੇ ਭੁਵਨੇਸ਼ਵਰ ਵਿੱਚ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ।

Related posts

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਆਸਟ੍ਰੇਲੀਅਨ ਕ੍ਰਿਕਟਰ ਮਿਚਲ ਮਾਰਸ਼ ਲਖਨਊ ਸੁਪਰ ਜਾਇੰਟਸ ਲਈ ਖੇਡਣਗੇ !

admin

ਹਾਕੀ ਇੰਡੀਆ ਵਲੋਂ 32 ਬਿਹਤਰੀਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ !

admin