International

ਬਿ੍ਰਟੇਨ ਚੋਣਾਂ : ਪਹਿਲੀ ਵਾਰ 4.7 ਕਰੋੜ ਲੋਕ ਫੋਟੋ ਆਈ. ਡੀ. ਨਾਲ ਪਾਉਣਗੇ ਵੋਟ

ਲੰਡਨ – ਬਿ੍ਰਟੇਨ ਵਿਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਬਿ੍ਰਟੇਨ ਵਿੱਚ ਪਹਿਲੀ ਵਾਰ 4 ਕਰੋੜ 70 ਲੱਖ ਵੋਟਰ ਫੋਟੋ ਆਈ.ਡੀ ਨਾਲ ਵੋਟ ਪਾਉਣਗੇ। 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ 22 ਫੋਟੋ ਆਈ.ਡੀ. ਵਿੱਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹਨ। ਬਿ੍ਰਟੇਨ ਕੋਲ ਭਾਰਤ ਵਾਂਗ ਹੁਣ ਤੱਕ ਵੱਖਰਾ ਫੋਟੋ ਵੋਟਰ ਆਈ.ਡੀ ਕਾਰਡ ਨਹੀਂ ਹੈ। ਸੁਨਕ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਵੇਂ ਚੋਣ ਕਾਨੂੰਨ ਪਾਸ ਕੀਤੇ ਸਨ। ਅਗਲੇ ਸਾਲ ਜਨਵਰੀ ਵਿੱਚ ਪ੍ਰਸਤਾਵਿਤ ਚੋਣਾਂ ਲਈ ਵੋਟਰ ਆਈ.ਡੀ ਬਣਾਈ ਜਾਣੀ ਸੀ ਪਰ ਪ੍ਰਧਾਨ ਮੰਤਰੀ ਸੁਨਕ ਨੇ ਸਮੇਂ ਤੋਂ ਪਹਿਲਾਂ 22 ਮਈ ਨੂੰ ਚੋਣਾਂ ਹੋਣ ਦਾ ਐਲਾਨ ਕਰ ਦਿੱਤਾ। ਅਜਿਹੇ ‘ਚ ਹੁਣ ਸਾਰੇ ਵੋਟਰਾਂ ਲਈ ਵੋਟਰ ਪਛਾਣ ਪੱਤਰ (ਆਈ.ਡੀ) ਬਣਾਉਣਾ ਸੰਭਵ ਨਹੀਂ ਹੈ। ਇਸ ਸਥਿਤੀ ਵਿੱਚ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਦਫ਼ਤਰੀ ਆਈਡੀ ਵਰਗੀ ਕੋਈ ਹੋਰ ਫੋਟੋ ਆਈ.ਡੀ ਦਿਖਾ ਕੇ ਆਪਣੀ ਵੋਟ ਪਾ ਸਕਣਗੇ।ਪਿਛਲੇ ਛੇ ਮਹੀਨਿਆਂ ਤੋਂ ਬਿ੍ਰਟੇਨ ਵਿੱਚ ਰਹਿ ਰਹੇ ਸਾਰੇ ਭਾਰਤੀ ਵੋਟ ਪਾ ਸਕਣਗੇ। ਇਸ ਵਿੱਚ ਵਿਦਿਆਰਥੀ ਅਤੇ ਵਰਕ ਵੀਜ਼ਾ ‘’ਤੇ ਗਏ ਲੋਕ ਵੀ ਸ਼ਾਮਲ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਬਿ੍ਰਟਿਸ਼ ਕਾਮਨਵੈਲਥ ਦਾ ਮੈਂਬਰ ਦੇਸ਼ ਰਿਹਾ ਹੈ।

Related posts

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼ ਬਹਿਸ ਮਗਰੋਂ ਮੰਗਲਵਾਰ ਨੂੰ ਵੋਟਿੰਗ ਕਰਵਾਈ ਜਾ ਸਕਦੀ ਹੈ

Bunty

ਓਪਰੇਸ਼ਨ ਗੰਗਾ: ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਿਸ ਲਿਆਉਣ ਦੇ ਯਤਨ ਤੇਜ਼

admin

ਸੈਟੇਲਾਈਟ ਨਾਲ ਭਾਰਤੀਆਂ ਦੀ ਗਿਣਤੀ ਕਰਵਾਉਣ ‘ਤੇ ਨੇਪਾਲ ਕਰ ਰਿਹੈ ਵਿਚਾਰ

Bunty