International

ਭਾਰਤ ਤੇ ਇਟਲੀ ਵਲੋਂ ਕਾਮਿਆਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਲਈ ਪ੍ਰਵਾਸ ਸਾਂਝੇਦਾਰੀ ਸਮਝੌਤੇ ਤੇ ਹਸਤਾਖਰ

ਰੋਮ – ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਇਟਲੀ ਦੇ ਹਮਰੁਤਬਾ ਐਂਟੋਨੀਓ ਤਜਾਨੀ ਨਾਲ ਵਿਆਪਕ ਤੇ ਲਾਹੇਵੰਦ ਬੈਠਕ ਦੇ ਬਾਅਦ ਕਾਮਿਆਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪ੍ਰਵਾਸ ਸਾਂਝੇਦਾਰੀ ’ਤੇ ਹਸਤਾਖ਼ਰ ਕੀਤੇ ਹਨ। ਪੁਰਤਗਾਲ ਤੇ ਇਟਲੀ ਦੇ 4 ਦਿਨਾਂ ਦੌਰੇ ਦੇ ਆਖ਼ਰੀ ਪੜਾਅ ’ਤੇ ਜੈਸ਼ੰਕਰ ਨੇ ਆਪਣੇ ਟਵਿੱਟਰ ’ਤੇ ਪਾਈ ਪੋਸਟ ’ਚ ਕਿਹਾ ਕਿ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ ਨਾਲ ਵਿਆਪਕ ਤੇ ਲਾਹੇਵੰਦ ਬੈਠਕ ਹੋਈ ਜਿਸ ਦੌਰਾਨ ਆਪਸੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਬਾਰੇ ਗੱਲਬਾਤ ਹੋਈ ਤੇ ਇਸ ਦੌਰਾਨ ਖੇਤੀ-ਤਕਨੀਕ, ਖੋਜ, ਪੁਲਾੜ, ਰੱਖਿਆ ਤੇ ਡਿਜੀਟਲ ਕਾਰਜ ਖ਼ੇਤਰ ’ਚ ਸੰਭਾਵਨਾਵਾਂ ਨੂੰ ਖੋਜਣ ਬਾਰੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਸੀਂ ਪੱਛਮੀ ਏਸ਼ੀਆ, ਯੂਕਰੇਨ ਵਿਵਾਦ ਤੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਵੀ ਵਿਸਥਾਰ ਨਾਲ ਗੱਲ਼ਬਾਤ ਕੀਤੀ। ਅਸੀਂ ਇਸ ਬੈਠਕ ਦੇ ਅੰਤ ’ਚ ਗਤੀਸ਼ੀਲ ਪ੍ਰਵਾਸ ਸਾਂਝੇਦਾਰੀ ਸਮਝੌਤੇ ’ਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ’ਤੇ ਹਸਤਾਖ਼ਰ ਕੀਤੇ ਹਨ ਦੱਸਣਯੋਗ ਹੈ ਕਿ ਇਟਲੀ ’ਚ ਭਾਰਤੀ ਭਾਈਚਾਰੇ ਦੇ ਅੰਦਾਜ਼ਨ 1,80,000 ਲੋਕ ਰਹਿੰਦੇ ਹਨ।

Related posts

ਬਿ੍ਰਟੇਨ ਗੁਰਦੁਆਰੇ ’ਚ ਨਾਬਾਲਿਗ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ ਪੁਲਿਸ ਨੇ 17 ਸਾਲਾ ਲੜਕੇ ਨੂੰ ਕੀਤਾ ਗਿ੍ਰਫ਼ਤਾਰ

Bunty

ਸਰਹੱਦ ’ਤੇ ਪਰਵਾਸੀਆਂ ਦੇ ਦਾਖ਼ਲੇ ਉਪਰ ਪਾਬੰਦੀ ਲਾਉਣ ਕਾਰਨ ਬਾਇਡਨ ਖ਼ਿਲਾਫ਼ ਕੇਸ

Bunty

ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਇਕ ਭਾਰਤੀ ਨਾਗਰਿਕ ਨੂੰ ਸਰਕਾਰੀ ਜ਼ਮੀਨ ਅਲਾਟ

Bunty