ਨਵਾਂ ਸ਼ਹਿਰ – ਖਟਕੜ ਕਲਾਂ ’ਚ ਸ਼ਹੀਦ ਭਗਤ ਸਿੰੰਘ ਦੇ ਘਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਥੇ ਪਈ ਵਿਜ਼ਟਰ ਬੁੱਕ ਵਿਚ ਇਕ ਭਾਵੁਕ ਨੋਟ ਲਿਖਿਆ। ਉਨ੍ਹਾਂ ਘਰ ਅੰਦਰ ਦਾਖਲ ਹੁੰਦੇ ਹੋਏ ਦਹਿਲੀਜ਼ ’ਤੇ ਮੱਥਾ ਟੇਕਿਆ। ਚੰਨੀ ਨੇ ਅੰਦਰ ਦਾਖਲ ਹੁੰਦੇ ਹੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਹੱਥ ਜੋਡ਼ ਕੇ ਨਮਸਕਾਰ ਕੀਤਾ। ਉਥੇ ਪਈਆਂ ਉਸ ਵੇਲੇ ਦੀਆਂ ਵਸਤਾਂ ਨੂੰ ਨੀਝ ਲਾ ਕੇ ਨਿਹਾਰਿਆ। ਇਸ ਮੌਕੇ ਵਿਜ਼ਟਰ ਬੁੱਕ ਵਿਚ ਨੋਟ ਲਿਖਦੇ ਹੋਏ ਚੰਨੀ ਭਾਵੁਕ ਹੋ ਗਏ। ਉਨ੍ਹਾਂ ਲਿਖਿਆ ਕਿ ਸ. ਭਗਤ ਸਿੰਘ ਮੈਨੂੰ ਦੇਖ ਰਹੇ ਹਨ।