ਕੋਲਕਾਤਾ – ਬਾਂਗਲਾ ਫ਼ਿਲਮਾਂ ਦੀ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ ਸਾਂਸਦ ਨੁਸਰਤ ਜਹਾਂ ਜਲਦੀ ਹੀ ਮਾਂ ਬਣਨ ਵਾਲੀ ਹੈ। ਉਨ੍ਹਾਂ ਨੂੰ ਬੁੱਧਵਾਰ ਦੀ ਸਵੇਰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਖ਼ਬਰ ਹੈ ਕਿ ਡਾਕਟਰਾਂ ਨੇ ਨੁਸਰਤ ਦੀ ਡਿਲੀਵਰੀ ਦਾ ਸਮਾਂ ਅਗਸਤ ਦੇ ਆਖ਼ਰੀ ਹਫ਼ਤੇ ਜਾਂ ਫਿਰ ਸਤੰਬਰ ਦੇ ਪਹਿਲੇ ਹਫ਼ਤੇ ਦਿੱਤਾ ਸੀ। ਅੱਜ ਜਦੋਂ ਉਹ ਜਾਂਚ ਲਈ ਹਸਪਤਾਲ ਪੁੱਜੀ ਤਾਂ ਉਨ੍ਹਾਂ ਨੂੰ ਡਾਕਟਰ ਨੇ ਭਰਤੀ ਹੋਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹ ਭਰਤੀ ਹੋ ਗਈ। ਨੁਸਰਤ ਦਾ ਨਾਂ ਇਨ੍ਹੀਂ ਦਿਨੀਂ ਬਾਂਗਲਾ ਫ਼ਿਲਮ ਅਭਿਨੇਤਾ ਯਸ਼ ਦਾਸਗੁਪਤਾ ਨਾਲ ਜੁੜ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਨੁਸਰਤ ਨੇ ਕਦੀ ਆਪਣੀ ਪ੍ਰੈਗਨੈਂਸੀ ਦੇ ਬਾਰੇ ਵਿਚ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀਆਂ ਬੇਬੀ ਬੰਪ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਇਹ ਕਿਆਸ ਲੱਗਣੇ ਬੰਦ ਹੋ ਗਏ ਸਨ ਕਿ ਉਹ ਪ੍ਰੈਗਨੈਂਟ ਹਨ ਜਾਂ ਨਹੀਂ। ਇਨ੍ਹਾਂ ਤਸਵੀਰਾਂ ਨਾਲ ਨੁਸਰਤ ਨੇ ਲਿਖਿਆ ਸੀ, ‘‘ਦਿਆਲੂਤਾ ਸਭ ਕੁਛ ਬਦਲ ਦੇਤੀ ਹੈ।’’ ਤੁਹਾਨੂੰ ਦੱਸ ਦਈਏ ਕਿ ਨੁਸਰਤ ਕੁਝ ਮਹੀਨੇ ਪਹਿਲੇ ਆਪਣਾ ਵਿਆਹ ਟੁੱਟਣ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਰਹੀ ਸੀ। ਕੋਲਕਾਤਾ ਦੇ ਬਿਜ਼ਨੈਸਮੈਨ ਨਿਖਿਲ ਜੈਨ ਨਾਲ ਹੋਇਆ ਉਨ੍ਹਾਂ ਦਾ ਵਿਆਹ ਉਦੋਂ ਵਿਵਾਦਾਂ ਵਿਚ ਆ ਗਿਆ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਨੂੰ ਨਾ ਮੰਨਣਯੋਗ ਕਰਾਰ ਦੇ ਦਿੱਤਾ ਸੀ। ਦੋਵੇਂ ਪਿਛਲੇ ਸਾਲ ਨਵੰਬਰ ਤੋਂ ਵੱਖਰੇ ਰਹਿ ਰਹੇ ਸਨ।
previous post