Bollywood

ਪਦਮਸ਼੍ਰੀ ਐਵਾਰਡ ਤੋਂ ਬਾਅਦ ਹੁਣ ਬੈਸਟ ਐਮ. ਪੀ. ਦਾ ਐਵਾਰਡ ਜਿੱਤਣਾ ਚਾਹੁੰਦੀ ਕੰਗਨਾ ਰਣੌਤ

ਮੁੰਬਈ – ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਫਿਲਮਾਂ ’ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਰਾਜਨੀਤੀ ’ਚ ਐਂਟਰੀ ਕਰ ਲਈ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੂੰ ਟਿਕਟ ਦਿੱਤੀ ਹੈ। ਕੰਗਨਾ ਇਨ੍ਹੀਂ ਦਿਨੀਂ ਪ੍ਰਚਾਰ ’ਚ ਰੁੱਝੀ ਹੋਈ ਅਤੇ ਉਸ ਨੂੰ ਉਮੀਦ ਹੈ ਕਿ ਉਹ ਚੋਣਾਂ ’ਚ ਜਿੱਤ ਦਾ ਝੰਡਾ ਲਹਿਰਾਏਗੀ।ਦੱਸ ਦਈਏ ਕਿ ਕੰਗਨਾ ਰਣੌਤ ਦਾ ਨਾਮ ਬਾਲੀਵੁੱਡ ਦੀਆਂ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ, ਉਸ ਨੂੰ ਰਾਸ਼ਟਰੀ ਸਿਨੇਮਾ ਪੁਰਸਕਾਰ ਅਤੇ ਪਦਮਸ਼੍ਰੀ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪਰ ਹੁਣ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਅਦਾਕਾਰਾ ਬੈਸਟ ਐਮ.ਪੀ ਦਾ ਐਵਾਰਡ ਜਿੱਤਣਾ ਚਾਹੁੰਦੀ ਹੈ।

Related posts

ਜੈਕਲੀਨ ਫਰਨਾਂਡੀਜ਼ ਦੇ ਵਕੀਲ ਨੇ ਮਾਮਲਾ ਵਿਗੜਦਾ ਦੇਖ ਅਦਾਲਤ ‘ਚ ਵਿਦੇਸ਼ ਜਾਣ ਦੀ ਇਜਾਜ਼ਤ ਲਈ ਪਟੀਸ਼ਨ ਲਈ ਵਾਪਸ

Bunty

‘ਬੱਚਨ ਪਾਂਡੇ’ ਫਿਲਮ ਦੇ ਟਾਈਟਲ ’ਚ ਬਦਲਾਅ

admin

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ “ਸ਼ਿਵ ਦੀ ਕਿਤਾਬ” ਵਿੱਚ ਪੇਸ਼ਕਾਰੀ ਨਾਲ ਕੀਤੀ

Bunty