Poetry Geet Gazal

ਪਰਮ ਜੀਤ ਰਾਮਗੜ੍ਹੀਆ ਬਠਿੰਡਾ

ਇਹ ਰੰਗ … (ਕਾਵਿ ਵੰਨਗੀ)
ਜਿੰਦਗੀ ਦੇ ਇੰਨਾਂ ਰੰਗਾਂ ਦੀ
ਮੈਂ ਯਾਰੋ ਗੱਲ ਸੁਣਾਵਾਂ,
ਨਾਲ਼ ਚਾਵਾਂ ਦੇ ਯਾਰਾਂ ਸੰਗ
ਕੀਕਣ ਖੁਸ਼ੀ ਮਨਾਵਾਂ !
ਸੂਰਵੀਰਾਂ ਦੇ ਰੱਤ ਵਰਗਾ
ਲਾਲ ਰੰਗ ਮੈਨੂੰ ਜਾਪੇ,
ਪੁੱਤਰਾਂ ਬਾਝੋਂ ਸੁੰਨਮ ਸੁੁੰਨੇ
ਵਿੱਚ ਘਰਾਂ ਦੇ ਮਾਪੇ।
ਸ਼ਾਂਤੀ ਦਾ ਰੰਗ ਕਿੱਧਰੇ ਵੀ
ਹੁਣ ਨਾ ਯਾਰੋ ਲੱੱਭੇ,
ਚਿੱਟਾ ਤਾਂ ਹੁਣ ਚਿੱਟੇ ਵਾਕਣ
ਮੈਨੂੰ ਯਾਰੋ ਲੱਗੇ।
ਹਰਾ ਰੰਗ ਖੁਸ਼ਹਾਲੀ ਵਾਲਾ
ਝੂਮਣ ਨਾ ਹੁਣ ਫਸਲਾਂ,
ਖੇਤਾਂ ਵਿੱਚ ਖਤਮ ਹੋਈਆਂ ਨੇ
ਪੰਜ ਆਬ ਦੀਆਂ ਨਸਲਾਂ।
ਪੀਲਾ ਰੰਗ ਪਤਾ ਨੀ ਕਿਉਂ
ਵਾਂਗ ਭਰਾਵਾਂ ਲੱਗਦਾ,
ਨਾਲ਼ ਪਜਾਮੇ ਕੁੜਤੇ ਦੇ ਕਿੰਝ
ਸੀਸ ਮੇਰੇ ਤੇ ਫੱਬਦਾ।
ਸੜਕਾਂ ਤੇ ਨੇ ਪੱਤਰੇ ਖਿੱਲਰੇ
ਮੈਂ ਕਿੱਦਾਂ ਭੁੱਲ ਜਾਵਾਂ,
ਕਾਲਾ ਰੰਗ ਹੱਥ ਵਿੱਚ ਲੈ ਕੇ
ਆਪਣਾ ਰੋਸ ਜਿਤਾਵਾਂ।
ਵਿੱਚ ਦੁਨੀਆਂ ਦੇ ਪਰਮ ਆਤਮਾ
ਕਾਜ਼ ਰਚਾਵੇ ਆਪੇ,
ਤਿੰਨ ਰੰਗ ਕਦੇ ਮੁੜ ਨਾ ਲੱਭਣੇ
ਹੁਸਨ ਜਵਾਨੀ ਮਾਪੇ।
———————00000———————

ਕਾਵਿ-ਵਿਅੰਗ

ਅਧਿਆਪਕ ਅਤੇ ਵਿਦਿਆਰਥੀ ਦੀ ਉਮੀਦਾਂ ਭਰੀ ਵਾਰਤਾਲਾਪ

ਅਧਿਆਪਕ↓
ਬਾਂਝ ਫੁੱਲਾਂ ਦੇ ਮਾਲੀ ਕੀਕਣ , ਘਰ ਵਿੱਚ ਖੁਸ਼ੀ ਮਨਾਵੇ।
ਇਸ ਨਾ-ਮੁਰਾਦ ਬਿਮਾਰੀ ਲਈ ਰੱਬ ਅੱਗੇ ਤਰਲੇ ਪਾਵੇ।

ਵਿਦਿਆਰਥੀ↓
ਨਾ ਪਾਸ ਹੋਣ ਦੀ ਖ਼ੁਸ਼ੀ ਹੋਈ ਤੇ ਨਾ ਹੀ ਚਡ਼੍ਹਿਆ ਚਾਅ।
ਇਸ ਕਰੋਨੇ ਨੇ ਤਾਂ ਸਰ ਜੀਓ, ਸਾਡੇ ਸੂਤ ਲਏ ਨੇ ਸਾਹ।

ਅਧਿਆਪਕ↓
ਗੁਰੂਆਂ ਪੀਰਾਂ ਦੀ ਧਰਤ ਹੈ, ਕੋਈ ਵਾਲ ਵਿੰਗੇ ਨਾ ਹੋਣੇ।
ਘਬਰਾਓ ਨਾ ਤੁਸੀਂ ਬੱਚਿਓ, ਸਦਾ ਨਾ ਏਹ ਦਿਨ ਰਹਿਣੇ।

ਵਿਦਿਆਰਥੀ↓
ਜੀਅ ਕਰਦੈ ਸਕੂਲੇ ਔਂਣ ਲਈ,ਪੈ ਮੰਜੇ ਉੱਤੇ ਅੱਕਗੇ ਅਾਂ।
ਚਿੱਤ ਲੱਗੇ ਨਾ ਸਰ ਜੀਓ, ਕੰਮ ਕਰ ਵੀ ਹੁਣ ਥੱਕਗੇ ਅਾਂ।

ਅਧਿਆਪਕ↓
ਘੁੱਟ ਸਬਰਾਂ ਦੇ ਭਰਲੋ ਬਸ ! ਆ ਰਲਕੇ ਖ਼ੁਸ਼ੀ ਮਨਾਵਾਂਗੇ।
ਕੁਝ ਦਿਨ ਸੰਜਮ ਹੋਰ ਸਹੀ ਚਾਈਂ ਚਾਈਂ ਸਕੂਲੇ ਆਵਾਂਗੇ।

ਵਿਦਿਆਰਥੀ↓
ਸਰ ਸਬਰਾਂ ਦੇ ਵੀ ਬੰਨ੍ਹ ਟੁੱਟੇ ਕੁਝ! ਅਸਾਂ ਦੀ ਮਜ਼ਬੂਰੀ ਜੀ।
ਘਰ ਪੱਕੇ ਹੁਣ ਰੋਟੀ ਨਾ, ਨਾ ਬਾਪੂ ਦੀ ਲੱਗੀ ਮਜ਼ਦੂਰੀ ਜੀ।

ਅਧਿਆਪਕ↓
ਯੋਧੇ ਤਾਂ ਏਸ ਦੇਸ਼ ਦੇ, ਹਰ ਸ਼ੈਅ ਨਾਲ਼ ਲੜ੍ਹਨਾ ਜਾਣਦੇ ਨੇ।
ਜਦ ਵੀ ਕੋਈ ਭੀੜ ਪਈ, ਕਿੰਝ ਰਲ ਕੇ ਹਿੱਕਾਂ ਤਾਣਦੇ ਨੇ।

ਵਿਦਿਆਰਥੀ↓
ਚਲੋ ਠੀਕ ਹੈ ਸਰ ਜੀਓ, ਸਭੈ ਗੱਲਾਂ ਮਨ ‘ਚ ਵਸਾ ਲਾਂਗੇ।
ਆੱਨ ਲਾਈਨ ਸਭ ਪੜ੍ਹ ਕੇ, ਬੈਠ ਮਨਾਂ ਨੂੰ ਸਮਝਾ ਲਾਂ ਗੇ।

ਅਧਿਆਪਕ↓
‘ਪਰਮ-ਅਾਤਮਾ ਭਲੀ ਕਰੂ , ਗੱਲ ਮੰਨੀ ਤੁਸੀਂ ਅਸਾਡੀ ਵੀ।
ਮਾਪਿਆਂ ਦੇ ਵੀ ਕੰਮ ਕਰਨੇ ਨੇ , ਰੁੱਤ ਆ ਗਈ ਵਾਡੀ ਦੀ।

———————00000———————

Related posts

ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ

admin

ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

admin

ਰਾਜਪਾਲ ਕੌਰ ‘ਭਰੀ’ (ਬਠਿੰਡਾ)

admin