Sport

ਪਹਿਲਵਾਨ ਬਜਰੰਗ ਪੂਨੀਆ ਦਾ ਕਰੀਅਰ ਹੁਣ ਖ਼ਤਮ ! ਨਾਡਾ ਨੇ 4 ਸਾਲ ਦਾ ਲਾਇਆ ਬੈਨ

ਨਵੀਂ ਦਿੱਲੀ – ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਨੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਾਡਾ ਨੇ ਉਸ ‘ਤੇ 4 ਸਾਲ ਲਈ ਬੈਨ ਲਗਾ ਦਿੱਤਾ ਹੈ। ਬੈਨ ਦਾ ਕਾਰਨ ਐਂਟੀ ਡੋਪਿੰਗ ਕੋਡ ਦਾ ਉਲੰਘਣ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਕ ਖਿਡਾਰੀ ਦੇ ਰੂਪ ‘ਚ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ, ਕਿਉਂਕਿ ਹੁਣ ਉਹ ਇਸ ਦੌਰਾਨ ਕੋਚਿੰਗ ਵੀ ਨਹੀਂ ਦੇ ਸਕਣਗੇ।26 ਨਵੰਬਰ ਨੂੰ ਨਾਡਾ ਨੇ ਬਜਰੰਗ ਪੂਨੀਆ ‘ਤੇ ਰਾਸ਼ਟਰੀ ਟੀਮ ਲਈ ਚੋਣ ਟਰਾਇਲਾਂ ਦੌਰਾਨ 10 ਮਾਰਚ ਨੂੰ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰਨ ‘ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਨਾਡਾ ਨੇ ਇਸ ਅਪਰਾਧ ਲਈ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ‘ਤੇ 23 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਪਾਬੰਦੀ ਲਗਾਈ ਸੀ, ਜਿਸ ਤੋਂ ਬਾਅਦ ਵਿਸ਼ਵ ਪੱਧਰੀ ਕੁਸ਼ਤੀ ਸੰਸਥਾ ”WW (ਯੂਨਾਈਟਿਡ ਵਰਲਡ ਰੈਸਲਿੰਗ) ਨੇ ਵੀ ਉਸ ‘ਤੇ ਪਾਬੰਦੀ ਲਗਾ ਦਿੱਤੀ ਸੀ।ਬਜਰੰਗ ਪੂਨੀਆ ਦੇ ਸਬੰਧ ਵਿਚ 144P ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਪੈਨਲ ਦਾ ਮੰਨਣਾ ਹੈ ਕਿ ਐਥਲੀਟ ਧਾਰਾ 10.3.1 ਤਹਿਤ ਪਾਬੰਦੀਆਂ ਲਈ ਜਵਾਬਦੇਹ ਹੈ ਅਤੇ ਉਸ ਨੂੰ 4 ਸਾਲਾਂ ਦੀ ਮਿਆਦ ਲਈ ਅਯੋਗ ਐਲਾਨ ਕੀਤਾ ਗਿਆ ਹੈ। ਇਸ ਪਾਬੰਦੀ ਦਾ ਮਤਲਬ ਹੈ ਕਿ ਬਜਰੰਗ ਪ੍ਰਤੀਯੋਗੀ ਕੁਸ਼ਤੀ ਵਿਚ ਵਾਪਸੀ ਨਹੀਂ ਕਰ ਸਕੇਗਾ ਅਤੇ ਜੇਕਰ ਉਹ ਚਾਹੇ ਤਾਂ ਵਿਦੇਸ਼ ਵਿਚ ਕੋਚਿੰਗ ਦੀ ਨੌਕਰੀ ਲਈ ਅਪਲਾਈ ਨਹੀਂ ਕਰ ਸਕੇਗਾ।

Related posts

ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ !

admin

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਪਣੀ ਖੁਦ ਦੀ ਐਪ ਲਾਂਚ ਕੀਤੀ !

admin

ਆਈਸੀਸੀ ਚੈਂਪੀਅਨਜ਼ ਟਰਾਫੀ 2025 ਓਪਨਿੰਗ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਟ੍ਰੇਨਿੰਗ ਸੈਸ਼ਨ !

admin