ਨਵੀਂ ਦਿੱਲੀ – ਕੁਝ ਮਹੀਨੇ ਪਹਿਲਾਂ, ਭਾਰਤ ਦੇ ਡਰੱਗ ਰੈਗੂਲੇਟਰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ-ਸੀ.ਡੀ.ਐਸ.ਸੀ.ਓ. ਨੇ ਸੀਏਆਰ-ਟੀ ਸੈੱਲ ਥੈਰੇਪੀ ਦੀ ਵਪਾਰਕ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਹ ਥੈਰੇਪੀ ਦਿੱਲੀ ਦੇ ਗੈਸਟ੍ਰੋਐਂਟਰੌਲੋਜਿਸਟ ਕਰਨਲ ਡਾਕਟਰ ਵੀਕੇ ਗੁਪਤਾ ਸਮੇਤ ਬਹੁਤ ਸਾਰੇ ਮਰੀਜ਼ਾਂ ਲਈ ਜੀਵਨ ਰੱਖਿਅਕ ਬਣ ਗਈ ਹੈ। ਡਾ: ਗੁਪਤਾ ਕੋਲ ਭਾਰਤੀ ਫ਼ੌਜ ਵਿਚ ਕੰਮ ਕਰਨ ਦਾ 28 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਇਹ ਥੈਰੇਪੀ ਸਿਰਫ 42 ਲੱਖ ਰੁਪਏ ਦੇ ਕੇ ਹਾਸਿਲ ਕੀਤੀ ਹੈ, ਜਦੋਂ ਕਿ ਵਿਦੇਸ਼ਾਂ ਵਿੱਚ ਅਜਿਹੀ ਥੈਰੇਪੀ ਦੀ ਕੀਮਤ 4 ਕਰੋੜ ਰੁਪਏ ਤੋਂ ਵੱਧ ਹੈ। ਇਸ ਥੈਰੇਪੀ ਨੂੰ ਸਾਲ 2017 ਵਿੱਚ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਇਹ ਥੈਰੇਪੀ Nex31R19-ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ (99“2), 99“-2 ਤੇ ਟਾਟਾ ਮੈਮੋਰੀਅਲ ਹਸਪਤਾਲ ’ਚ ਸਥਾਪਿਤ ਕੰਪਨੀ 9mmuno 13“ ਦੁਆਰਾ ਵਿਕਸਤ ਕੀਤੀ ਗਈ ਹੈ। ਇਹ ਬੀ-ਸੈੱਲ ਕੈਂਸਰਾਂ (ਇੱਕ ਕਿਸਮ ਦਾ ਕੈਂਸਰ ਜੋ ਇਮਿਊਨ ਸਿਸਟਮ ਦੇ ਸੈੱਲਾਂ ’ਚ ਬਣਦਾ ਹੈ) ਜਿਵੇਂ ਕਿ ਲਿਊਕੇਮੀਆ ਤੇ ਲਿਮਫੋਮਾ ਦੇ ਇਲਾਜ ’ਤੇ ਕੇਂਦਰਿਤ ਹੈ। ਸੀ.ਡੀ.ਐਸ.ਸੀ.ਓ. ਨੇ ਪਿਛਲੇ ਸਾਲ ਅਕਤੂਬਰ ’ਚ ਇਸ ਥੈਰੇਪੀ ਦੀ ਵਪਾਰਕ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਵਰਤਮਾਨ ’ਚ ਇਹ ਭਾਰਤ ਦੇ 10 ਸ਼ਹਿਰਾਂ ’ਚ 30 ਹਸਪਤਾਲਾਂ ’ਚ ਉਪਲਬਧ ਹੈ। ਇਸ ਦੀ ਮਦਦ ਨਾਲ ਬੀ-ਸੈੱਲ ਕੈਂਸਰ ਤੋਂ ਪੀੜਤ 15 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਬਲੱਡ ਕੈਂਸਰ ਦਾ ਇਲਾਜ ਕਾਇਮੇਰਿਕ ਐਂਟੀਜੇਨ ਰੀਸੈਪਟਰ (ਸੀ.ਏ.ਆਰ.-ਟੀ) ਸੈੱਲ ਥੈਰੇਪੀ ਨਾਲ ਕੀਤਾ ਜਾਂਦਾ ਹੈ। ਇਸ ਥੈਰੇਪੀ ਦੀ ਵਰਤੋਂ ਗੰਭੀਰ ਕੈਂਸਰਾਂ ਜਿਵੇਂ ਕਿ ਲਿਮਫੋਸਾਈਟਿਕ ਲਿਊਕੇਮੀਆ ਤੇ ਬੀ-ਸੈੱਲ ਲਿਮਫੋਮਾ ਦੇ ਇਲਾਜ ਵਿੱਚ ਕੀਤੀ ਜਾਵੇਗੀ। ਐਂਟੀਜੇਨ ਰੀਸੈਪਟਰ (ਸੀ.ਏ.ਆਰ.-ਟੀ) ਸੈੱਲ ਥੈਰੇਪੀ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਂਦੀ ਇੱਕ ਉੱਨਤ ਤਕਨੀਕ ਹੈ। ਇਸ ਤਕਨੀਕ ਦੀ ਮਦਦ ਨਾਲ ਮਰੀਜ਼ ਦੇ ਸਰੀਰ ’ਚ ਮੌਜੂਦ ਵਾਈਟ ਬਲੱਡ ਸੈਲ ਦੇ ਟੀ ਸੈੱਲ ਕੱਢੇ ਜਾਂਦੇ ਹਨ। ਇਸ ਤੋਂ ਬਾਅਦ ਟੀ ਸੈੱਲਾਂ ਤੇ ਵਾਈਟ ਬਲੱਡ ਸੈਲ ਨੂੰ ਵੱਖ-ਵੱਖ ਕਰਕੇ ਸੋਧ ਕੇ ਮਰੀਜ਼ ਦੇ ਸਰੀਰ ’ਚ ਪਾ ਦਿੱਤਾ ਜਾਂਦਾ ਹੈ।ਇਸ ਤੋਂ ਬਾਅਦ ਸਰੀਰ ’ਚ ਟੀ ਸੈੱਲ ਕੈਂਸਰ ਨਾਲ ਲੜਨ ਤੇ ਖ਼ਤਮ ਕਰਨ ਦਾ ਕੰਮ ਕਰਦੇ ਹਨ।
