ਨਵੀਂ ਦਿੱਲੀ-ਪਾਕਿਸਤਾਨੀ ਅਦਾਕਾਰਾ ਮੇਹਵਿਸ਼ ਹਯਾਤ ਨੇ ਕੁਝ ਦਿਨ ਪਹਿਲਾਂ ਪ੍ਰਿਅੰਕਾ ਚੋਪੜਾ ਸਮੇਤ ਕਈ ਬਾਲੀਵੁੱਡ ਅਦਾਕਾਰਾ ਨੂੰ ਵੱਖ-ਵੱਖ ਕਾਰਨਾਂ ਕਰ ਕੇ ਟਰੋਲ ਕੀਤਾ ਸੀ ਪਰ ਮੇਹਵਿਸ਼ ਨੇ ਹੁਣ ਖੁਦ ਦੱਸਿਆ ਹੈ ਕਿ ਉਹ ਪ੍ਰਿਅੰਕਾ ਦੇ ਪਤੀ ਨਿਕ ਜੋਨਸ ਦੀ ਬਹੁਤ ਵੱਡੀ ਫੈਨ ਹੈ। ਹਾਲ ਹੀ ‘ਚ ਉਨ੍ਹਾਂ ਨੇ ਨਿਕ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਮੇਹਵਿਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਨਿਕ ਨਾਲ ਫੋਟੋ ਸ਼ੇਅਰ ਕੀਤੀ ਹੈ।
ਦਰਅਸਲ, ਮੇਹਵਿਸ਼ ਹਾਲ ਹੀ ‘ਚ ਯੂਐੱਸ ਓਪਨ ਮੈਚ ਦੇਖਣ ਪਹੁੰਚੀ ਸੀ। ਉਨ੍ਹਾਂ ਨੇ ਨਿਕ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਮਿਲਣ ਲਈ ਉਹ ਦੌੜ ਪਈ। ਇਹ ਪੂਰੀ ਕਹਾਣੀ ਅਦਾਕਾਰਾ ਨੇ ਆਪਣੇ ਪੋਸਟ ‘ਚ ਦੱਸੀ ਹੈ। ਅਦਾਕਾਰਾ ਨੇ ਲਿਖਿਆ, ਅੰਦਾਜ਼ਾ ਲੱਗਾਓ ਨਿਊਯਾਰਕ ‘ਚ ਯੂਐੱਸ ਓਪਨ ਮੈਨਜ਼ ਦੇ ਸੈਮੀ ਫਾਇਨਲ ‘ਚ ਮੈਂ ਕਿਸ ਨੂੰ ਮਿਲਣ ਲਈ ਭੱਜੀ? ਇਕ ਗੱਲ ‘ਤੇ ਅਸੀਂ ਦੋਵੇਂ ਹੀ ਸਹਿਮਤ ਹੋ ਗਏ ਕਿ ਅਸੀਂ ਦੋਵੇਂ ਰਾਫੇਲ ਨਡਾਲ ਨਾਲ ਚੀਅਰ ਕਰ ਰਹੇ ਸਨ।’
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮੇਹਵਿਸ਼ ਨੇ ਦੋ ਗੁਆਂਢੀਆਂ ਵਿਚਕਾਰ ਲੜਾਈ ਨੂੰ ਹੱਲਾ-ਸ਼ੇਰੀ ਦੇਣ ਲਈ ਪ੍ਰਿਅੰਕਾ ਦੀ ਆਲੋਚਨਾ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਇਕ ਪੋਸਟ ਸ਼ੇਅਰ ਕਰ ਪ੍ਰਿਅੰਕਾ ਦੀ ਆਲੋਚਨਾ ਕੀਤੀ ਸੀ। ਅਜਿਹੇ ‘ਚ ਹੁਣ ਪ੍ਰਿਅੰਕਾ ਦੇ ਪਤੀ ਨਾਲ ਫੋਟੋ ਸ਼ੇਅਰ ਕਰਨ ‘ਤੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।