International

ਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟ

ਕਰਾਚੀ – ਪਾਕਿਸਤਾਨ ਦਾ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਵਿਚ ਪ੍ਰਯੋਗਾਤਮਕ ਆਧਾਰ ‘ਤੇ ਨਵੇਂ ਪੋਲੀਮਰ ਪਲਾਸਟਿਕ ਕਰੰਸੀ ਬੈਂਕ ਨੋਟ ਪੇਸ਼ ਕਰੇਗਾ। ਕੇਂਦਰੀ ਬੈਂਕ ਬਿਹਤਰ ਸੁਰੱਖਿਆ ਅਤੇ ਹੋਲੋਗ੍ਰਾਮ ਵਿਸ਼ੇਸ਼ਤਾਵਾਂ ਲਈ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਡਿਜ਼ਾਈਨ ਕਰੇਗਾ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇਸਲਾਮਾਬਾਦ ਵਿੱਚ ਬੈਂਕਿੰਗ ਅਤੇ ਵਿੱਤ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ ਸਾਰੇ ਮੌਜੂਦਾ ਕਾਗਜ਼ੀ ਕਰੰਸੀ ਨੋਟਾਂ ਨੂੰ ਇਸ ਸਾਲ ਦਸੰਬਰ ਤੱਕ ਨਵੇਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ। ਅਹਿਮਦ ਨੇ ਕਿਹਾ ਕਿ 10, 50, 100, 500, 1000 ਅਤੇ 5000 ਰੁਪਏ ਦੇ ਨਵੇਂ ਡਿਜ਼ਾਈਨ ਕੀਤੇ ਬੈਂਕ ਨੋਟ ਦਸੰਬਰ ਵਿੱਚ ਜਾਰੀ ਕੀਤੇ ਜਾਣਗੇ। ਪੁਰਾਣੇ ਨੋਟ ਪੰਜ ਸਾਲ ਤੱਕ ਰਹਿਣਗੇ ਅਤੇ ਕੇਂਦਰੀ ਬੈਂਕ ਇਨ੍ਹਾਂ ਨੂੰ ਬਾਜ਼ਾਰ ‘ਚੋਂ ਹਟਾ ਦੇਵੇਗਾ।

Related posts

ਅਫ਼ਗ਼ਾਨਿਸਤਾਨ ’ਚ ਦੋ ਪੱਤਰਕਾਰਾਂ ਦੀ ਹੋਈ ਕੁੱਟਮਾਰ ਦਾ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਦੇ ਅੰਦਰ ਦਾ ਦੱਸਿਆ ਅੱਖੀਂ ਦੇਖਿਆ ਹਾਲ

Bunty

ਅਮਰੀਕਾ ‘ਚ ਕੋਰੋਨਾ ਨਾਲ ਰੋਜ਼ ਅੌਸਤਨ 2,000 ਮੌਤਾਂ

Bunty

ਇਟਲੀ ਦੇ ਵਿਦੇਸ਼ ਮੰਤਰੀ ਬੋਲੇ- ਤਾਲਿਬਾਨ ਨੂੰ ਸਮਝਣਾ ਮੁਸ਼ਕਲ

Bunty