ਪਾਕਿਸਤਾਨ – ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਜਲਦ ਹੀ ਇਸਲਾਮਾਬਾਦ ਤੋਂ ਕਾਬੁਲ ਲਈ ਵਿਸ਼ੇਸ਼ ਚਾਰਟਰ ਉਡਾਣਾਂ ਨੂੰ 13 ਸਤੰਬਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਏਐੱਨਆਈ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੁਲਾਰੇ ਅਬਦੁੱਲਾ ਖ਼ਾਨ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਅਫਗਾਨ ਤੇ ਤਾਲਿਬਾਨ ਦੇ ਕਬਜ਼ਾ ਹੋਣ ਤੋਂ ਬਾਅਦ ਅਫਗਾਨਿਸਤਾਨ ‘ਚ ਪੀਆਈਏ ਪਹਿਲੀ ਵਿਦੇਸ਼ੀ ਵਪਾਰਕ ਏਅਰਲਾਈਨ ਕੰਪਨੀ ਹੈ ਜੋ ਉਡਾਣਾਂ ਨੂੰ ਸ਼ੁਰੂ ਕਰਨ ਵਾਲੀ ਹੈ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੁਲਾਰੇ ਅਬਦੁੱਲਾ ਖ਼ਾਨ ਨੇ ਕਿਹਾ ਕਿ ਅਸੀਂ ਉਡਾਣ ਸੰਚਾਲਨ ਲਈ ਸਾਨੂੰ ਤਕਨੀਕੀ ਮਨਜ਼ੂਰੀ ਮਿਲ ਗਈ ਹੈ। ਸਾਡਾ ਪਹਿਲਾਂ ਕਮਰਸ਼ੀਅਲ ਜਹਾਜ਼ 13 ਸਤੰਬਰ ਨੂੰ ਇਸਲਾਮਾਬਾਦ ਤੋਂ ਕਾਬੁਲ ਲਈ ਉਡਾਣ ਭਰਨ ਵਾਲਾ ਹੈ।
ਕਾਬੁਲ ਹਵਾਈ ਅੱਡੇ ਨੂੰ 1,24,000 ਤੋਂ ਵੱਧ ਲੋਕਾਂ ਦੇ ਅਸ਼ਾਂਤ ਨਿਕਾਸੀ ਦੌਰਾਨ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ ਜੋ 30 ਅਗਸਤ ਨੂੰ ਅਮਰੀਕੀ ਫੌਜਾਂ ਦੀ ਵਾਪਸੀ ਨਾਲ ਖ਼ਤਮ ਹੋਇਆ ਸੀ। ਤਾਲਿਬਾਨ ਕਤਰ ਦੀ ਤਕਨੀਕੀ ਮਦਦ ਨਾਲ ਇਸ ਨੂੰ ਮੁੜ ਤੋਂ ਸੰਚਾਲਿਤ ਕਰਨ ‘ਚ ਜੁੱਟ ਗਿਆ ਸੀ।