ਪਿਸ਼ਾਵਰ – ਸਿੱਖ ਧਰਮ ਆਪਣੇ ਲੋਕਾਂ ਨੂੰ ਪੰਜ ‘ਕਰਾਰ’-ਕੇਸ, ਕੜਾ, ਕੰਘਾ, ਕੱਛਾ ਤੇ ਕਿਰਪਾਨ ਦੀ ਪਾਲਣਾ ਕਰਨ ਲਈ ਕਹਿੰਦਾ ਹੈ ਪਰ ਖੈਬਰ ਪਖਤੂਨਖਵਾ ‘ਚ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਜਨਤਕ ਤੌਰ ‘ਤੇ ਕਿਰਪਾਨ ਲਿਜਾਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਉਨ੍ਹਾਂ ਅਜਿਹੇ ਕਾਨੂੰਨ ਦੀ ਮੰਗ ਕੀਤੀ ਹੈ ਜਿਸ ਨਾਲ ਉਹ ਜਨਤਕ ਥਾਵਾਂ ‘ਤੇ ਕਿਰਪਾਨ ਲਿਜਾ ਸਕਣ।ਦਿ ਐਕਸਪ੍ਰਰੈੱਸ ਟਿ੍ਬਿਊਨ ਦੀ ਰਿਪੋਰਟ ਮੁਤਾਬਕ ‘ਕਿਰਪਾਨ’ ਬਾਰੇ ਕਾਨੂੰਨ ਨਾ ਹੋਣ ਕਾਰਨ ਖੈਬਰ ਪਖਤੂਨਖਵਾ ਦੇ ਸਿੱਖ ਪਰੇਸ਼ਾਨ ਹਨ। ਉਧਰ, ਪਾਕਿਸਤਾਨ ਦਾ ਸੰਵਿਧਾਨ ਧਰਮ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ। ਐਕਸਪ੍ਰਰੈੱਸ ਟਿ੍ਬਿਊਨ ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਸਿੱਖ ਭਾਈਚਾਰੇ ਦੇ ਲੋਕ ਸਰਕਾਰੀ ਦਫ਼ਤਰਾਂ ‘ਚ ਜਾਣ, ਅਦਾਲਤ ਜਾਂ ਪੁਲਿਸ ਸਟੇਸ਼ਨ ‘ਚ ਪ੍ਰਵੇਸ਼ ਕਰਨ ਤੇ ਹਵਾਈ ਯਾਤਰਾ ਦੌਰਾਨ ਕਿਰਪਾਨ ਲਿਜਾਣ ਦੀ ਇਜਾਜ਼ਤ ਦੇਣ ਲਈ ਕਾਨੂੰਨ ਬਣਾਉਣ ‘ਤੇ ਜ਼ੋਰ ਦੇ ਰਹੇ ਹਨ। ਸੂਬੇ ਦੀ ਵਿਧਾਨ ਸਭਾ ਦੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਰਣਜੀਤ ਸਿੰਘ ਇਸ ਤਰ੍ਹਾਂ ਦੇ ਕਾਨੂੰਨ ਬਾਰੇ ਸਭ ਤੋਂ ਜ਼ਿਆਦਾ ਮੁਖ਼ਰ ਹਨ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ‘ਚ ਸਟੀਲ ਦੀ ਤਲਵਾਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਰਣਜੀਤ ਸਿੰਘ ਨੇ ਕਿਹਾ, ‘ਜਦੋਂ ਮੈਂ ਵਿਧਾਨ ਸਭਾ ‘ਚ ਪ੍ਰਵੇਸ਼ ਕਰਦਾ ਹਾਂ ਤਾਂ ਮੈਨੂੰ ਅਕਸਰ ਆਪਣੀ ਤਲਵਾਰ ਬਾਹਰ ਛੱਡ ਕੇ ਜਾਣ ਲਈ ਕਿਹਾ ਜਾਂਦਾ ਹੈ ਜਿਸ ਕਾਰਨ ਮੈਨੂੰ ਤਲਵਾਰ ਨੂੰ ਕਾਰ ਜਾਂ ਬ੍ਰੀਫਕੇਸ ‘ਚ ਰੱਖਣਾ ਪੈਂਦਾ ਹੈ।’ ਉਨ੍ਹਾਂ ਕਿਹਾ ਕਿ ਤਲਵਾਰ ਨਾ ਲਿਜਾਣ ਲਈ ਕਿਹਾ ਜਾਣਾ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਪਿਸ਼ਾਵਰ ਦੇ ਇਕ ਸਿੱਖ ਸੋਸ਼ਲ ਵਰਕਰ ਤੇ ਯੁਵਾ ਸਭਾ ਖੈਬਰ ਪਖਤੂਨਖਵਾ ‘ਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਬਾਬਾ ਗੁਰਪਾਲ ਸਿੰਘ ਨੇ ਜਨਤਕ ਥਾਵਾਂ ‘ਤੇ ਕਿਰਪਾਨ ਨਾ ਲਿਜਾਣ ਦਾ ਅਧਿਕਾਰ ਨਾ ਹੋਣ ‘ਤੇ ਆਪਣਾ ਦਰਦ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨੇ ਸਾਡੇ ਲਈ ਪੰਜ ਚੀਜ਼ਾਂ ਲਾਜ਼ਮੀ ਕੀਤੀਆਂ ਹਨ ਤੇ ਇਨ੍ਹਾਂ ‘ਚੋਂ ਇਕ ਨੂੰ ਰੱਖਣ ਦੀ ਇਜਾਜ਼ਤ ਨਾ ਦੇਣਾ ਦੁਖੀ ਕਰਨ ਵਾਲਾ ਹੈ।
previous post