International

ਪਾਕਿਸਤਾਨ ‘ਚ ਬੇਟੀ ਵੇਚਣ ਦਾ ਵਿਰੋਧ ਕਰਨ ‘ਤੇ ਪਤਨੀ ਦਾ ਕਤਲ

ਦਾਦੂ –  ਪਾਕਿਸਤਾਨ ਦੇ ਲਕੀ ਸ਼ਾਹ ਸਦਰ ਨਿਵਾਸੀ ਜ਼ੁਲਿਫਕਾਰ ਜਿਸਕਾਨੀ ਨੂੰ ਪਤਨੀ ਬਬਲੀ ਜਿਸਕਾਨੀ ਦੀ ਹੱਤਿਆ ਦੇ ਦੋਸ਼ ‘ਚ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਜ਼ੁਲਿਫਕਾਰ ਇਕ ਲੱਖ ਪਾਕਿਸਤਾਨੀ ਰੁਪਏ ਬਦਲੇ ਆਪਣੀ ਨਬਾਲਿਗ ਧੀ ਦਾ ਵਿਆਹ ਕਰਵਾਉਣ ਜਾ ਰਿਹਾ ਸੀ। ਇਸ ਦਾ ਵਿਰੋਧ ਕਰਨ ‘ਤੇ ਉਸ ਨੇ ਪਤਨੀ ਦੀ ਹੱਤਿਆ ਕਰ ਦਿੱਤੀ।

ਡਾਨ ਅਖ਼ਬਾਰ ਨੇ ਆਪਣੀ ਖ਼ਬਰ ‘ਚ ਕਿਹਾ ਹੈ ਕਿ ਬਬਲੀ ਦੇ ਭਾਈ ਮੁਨੱਵਰ ਜਿਸਕਾਨੀ ਨੇ ਪੁਲਿਸ ਨੂੰ ਦੱਸਿਆ ਜ਼ੁਲਿਫਕਾਰ ਨੇ ਉਸ ਦੀ ਭੈਣ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜ਼ੁਲਿਫਕਾਰ ਪੈਸੇ ਲੈਕੇ ਹੋਰ ਧੀਆਂ ਨੂੰ ਵੇਚ ਚੁੱਕਿਆ ਹੈ। ਛਾਚਰ ਥਾਣੇ ਦੇ ਐੱਸਐੱਚਓ ਨੇ ਕਿਹਾ ਕਿ ਬਬਲੀ ਜਿਸਕਾਨੀ ਦੇ ਭਰਾ ਮੁਨੱਵਰ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਸ਼ੱਕੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

Related posts

ਕੈਸ਼ ਪਟੇਲ ਐਫਬੀਆਈ ਦੇ ਨੌਵੇਂ ਡਾਇਰੈਕਟਰ ਵਜੋਂ ਨਿਯੁਕਤੀ !

admin

ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ: ਟਰੰਪ

admin

ਭਾਰਤ ਨੂੰ ਵਿੱਤੀ ਸਹਾਇਤਾ ਦੀ ਲੋੜ ਨਹੀਂ: ਟਰੰਪ

admin