International

ਪਾਕਿਸਤਾਨ ‘ਚ ਬੇਟੀ ਵੇਚਣ ਦਾ ਵਿਰੋਧ ਕਰਨ ‘ਤੇ ਪਤਨੀ ਦਾ ਕਤਲ

ਦਾਦੂ –  ਪਾਕਿਸਤਾਨ ਦੇ ਲਕੀ ਸ਼ਾਹ ਸਦਰ ਨਿਵਾਸੀ ਜ਼ੁਲਿਫਕਾਰ ਜਿਸਕਾਨੀ ਨੂੰ ਪਤਨੀ ਬਬਲੀ ਜਿਸਕਾਨੀ ਦੀ ਹੱਤਿਆ ਦੇ ਦੋਸ਼ ‘ਚ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਜ਼ੁਲਿਫਕਾਰ ਇਕ ਲੱਖ ਪਾਕਿਸਤਾਨੀ ਰੁਪਏ ਬਦਲੇ ਆਪਣੀ ਨਬਾਲਿਗ ਧੀ ਦਾ ਵਿਆਹ ਕਰਵਾਉਣ ਜਾ ਰਿਹਾ ਸੀ। ਇਸ ਦਾ ਵਿਰੋਧ ਕਰਨ ‘ਤੇ ਉਸ ਨੇ ਪਤਨੀ ਦੀ ਹੱਤਿਆ ਕਰ ਦਿੱਤੀ।

ਡਾਨ ਅਖ਼ਬਾਰ ਨੇ ਆਪਣੀ ਖ਼ਬਰ ‘ਚ ਕਿਹਾ ਹੈ ਕਿ ਬਬਲੀ ਦੇ ਭਾਈ ਮੁਨੱਵਰ ਜਿਸਕਾਨੀ ਨੇ ਪੁਲਿਸ ਨੂੰ ਦੱਸਿਆ ਜ਼ੁਲਿਫਕਾਰ ਨੇ ਉਸ ਦੀ ਭੈਣ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜ਼ੁਲਿਫਕਾਰ ਪੈਸੇ ਲੈਕੇ ਹੋਰ ਧੀਆਂ ਨੂੰ ਵੇਚ ਚੁੱਕਿਆ ਹੈ। ਛਾਚਰ ਥਾਣੇ ਦੇ ਐੱਸਐੱਚਓ ਨੇ ਕਿਹਾ ਕਿ ਬਬਲੀ ਜਿਸਕਾਨੀ ਦੇ ਭਰਾ ਮੁਨੱਵਰ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਸ਼ੱਕੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

Related posts

ਐਨਡੀਏ ਅਤੇ ਨੇਵਲ ਅਕੈਡਮੀ ‘ਚ ਔਰਤਾਂ ਨੂੰ ਸਥਾਈ ਕਮਿਸ਼ਨ ਮਿਲਣ ਦਾ ਰਾਹ ਹੋਇਆ ਪੱਧਰਾ

Bunty

100 ਸਾਲਾਂ ਬਾਅਦ ਤੀਜੇ ਵਿਸ਼ਵ ਯੁੱਧ ਦੀ ਆਹਟ ਸੁਣਾਈ ਦੇਣ ਲੱਗੀ !

admin

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

Bunty