International

ਪਾਕਿਸਤਾਨ ‘ਚ 2 ਕਬਾਇਲੀ ਗਰੁੱਪਾਂ ਵਿਚਾਲੇ ਲੜਾਈ, 11 ਦੀ ਮੌਤ

ਖੈਬਰ ਪਖਤੂਨਖਵਾ – ਪਾਕਿਸਤਾਨ ‘ਚ ਸ਼ਨੀਵਾਰ ਨੂੰ ਦੋ ਕਬਾਇਲੀ ਸਮੂਹਾਂ ਵਿਚਾਲੇ ਹੋਈ ਲੜਾਈ ‘ਚ 11 ਲੋਕਾਂ ਦੀ ਮੌਤ ਹੋ ਗਈ। ਮਾਮਲਾ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਜ਼ਿਲ੍ਹੇ ਦਾ ਹੈ। ਪਾਕਿਸਤਾਨੀ ਅਖਬਾਰ ਮੁਤਾਬਕ ਇਸ ਘਟਨਾ ‘ਚ 8 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਵਿਵਾਦ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਕੁਰੱਮ ਦੇ ਡਿਪਟੀ ਕਮਿਸ਼ਨਰ ਜਾਵਿਦੁੱਲਾ ਮਹਿਸੂਦ ਨੇ ਦੱਸਿਆ ਕਿ ਪਾਕਿ-ਅਫਗਾਨ ਸਰਹੱਦ ਨੇੜੇ ਕੁੰਜ ਅਲੀਜ਼ਈ ਪਹਾੜਾਂ ਨੇੜੇ ਗੋਲੀਬਾਰੀ ‘ਚ ਦੋ ਲੋਕ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਇਲਾਕੇ ‘ਚ ਤਣਾਅ ਵਧ ਗਿਆ। ਇਸ ਤੋਂ ਬਾਅਦ ਵਾਹਨਾਂ ਨੂੰ ਰੋਕ ਕੇ ਹਮਲਾ ਕੀਤਾ ਗਿਆ। ਪੁਲਿਸ ਲਗਾਤਾਰ ਸਥਿਤੀ ਨੂੰ ਸਾਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਸਮਾਜ ਦੇ ਆਗੂ ਸਾਬਕਾ ਸੰਸਦ ਮੈਂਬਰ ਅਤੇ ਕਬਾਇਲੀ ਕੌਂਸਲ ਦੇ ਮੈਂਬਰ ਪੀਰ ਹੈਦਰ ਅਲੀ ਸ਼ਾਹ ਨੇ ਦੱਸਿਆ ਕਿ ਮਾਮਲੇ ਨੂੰ ਸ਼ਾਂਤ ਕਰਨ ਲਈ ਸਮਾਜ ਦੇ ਬਜ਼ੁਰਗ ਆਗੂ ਕੁਰਮ ਪੁੱਜੇ ਹਨ। ਦੋਵਾਂ ਕਬਾਇਲੀ ਸਮੂਹਾਂ ਵਿਚਕਾਰ ਸਮਝੌਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀਆਂ ਘਟਨਾਵਾਂ ਦੁਖਦ ਹਨ। ਇਨ੍ਹਾਂ ਦਾ ਸਮਾਜ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin