ਪੇਸ਼ਾਵਰ – ਪਾਕਿਸਤਾਨ ’ਚ ਵੀ ਇਸ ਸਮੇਂ ਭਾਰੀ ਬਾਰਿਸ਼ ਦੇ ਚਲਦੇ ਤਬਾਹੀ ਮਈ ਹੋਈ ਹੈ। ਇੱਥੇ ਐਤਵਾਰ ਨੂੰ ਤਿੰਨ ਘਰਾਂ ’ਚ ਬਿਜਲੀ ਡਿੱਗ ਗਈ। ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ, ਜਿਸ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸੀ। ਰਿਪੋਰਟ ਅਨੁਸਾਰ ਸੁਦੁਰਵਰਤੀ ਪਿੰਡ ’ਚ ਸਥਿਤ ਘਰਾਂ ’ਚ ਇਹ ਬਿਜਲੀ ਡਿੱਗੀ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਤੇ ਗਰਜ ਦੇ ਨਾਲ ਬਾਰਿਸ਼ ਐਤਵਾਰ ਰਾਤ ਤੋਂ ਸ਼ੁਰੂ ਹੋਈ ਤੇ ਐਤਵਾਰ ਦੀ ਸਵੇਰ ਤਕ ਜਾਰੀ ਰਹੀ, ਜਿਸ ਨਾਲ ਖੈਬਰ ਪਖਤੂਨਖਵਾ ਸੂਬੇ ਦੇ ਤੋਰਘਰ ਪਿੰਡ ’ਚ ਤਿੰਨ ਸ਼ਹਿਰਾਂ ਦੇ ਘਰ ਨਸ਼ਟ ਹੋਏ।
ਦੱਸ ਦਈਏ ਕਿ ਹਜ਼ਾਰਾ ਡਿਵੀਜ਼ਨ ਦੇ ਤਹਿਤ ਆਉਣ ਵਾਲੇ ਇਹ ਪਹਾੜੀ ਜ਼ਿਲ੍ਹੇ ਆਮ ਤੌਰ ’ਤੇ ਮੌਨਸੂਨ ਦੇ ਮਹੀਨਿਆਂ ਦੌਰਾਨ ਭੂਸਖਲਨ ਤੇ ਹਾਰਿਸ਼ ਨਾਲ ਸਬੰਧਿਤ ਘਟਨਾਵਾਂ ਦਾ ਸਾਹਮਣਾ ਕਰਦੇ ਹਨ। ਸਥਾਨਿਕ ਲੋਕਾਂ ਤੇ ਬਚਾਅ ਦਲ ਨੇ ਮਲਬੇ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਜ਼ਖ਼ਮੀ ਲੋਕਾਂ ਨੂੰ ਐਬਟਾਬਾਦ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ 14 ਲੋਕਾਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।