Articles

ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਲਾਇਬ੍ਰੇਰੀਆਂ ਹੋਣੀਆਂ ਬਹੁਤ ਜ਼ਰੂਰੀ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਪਰ ਪਿਛਲੇ ਕੁਝ ਦਹਾਕਿਆਂ ”ਚ ਤਕਨੀਕੀ ਕ੍ਰਾਂਤੀ ਦੇ ਕਾਰਨ ਅਤੇ ਲੋਕਾਂ ਦੇ ਬਦਲਦੇ ਹੋਏ ਰੁਝਾਨ ਕਰਕੇ ਕਿਤਾਬਾਂ ਅਤੇ ਲਾਇਬ੍ਰੇਰੀਆਂ ਦੀ ਮਹਤੱਤਾ ”ਚ ਕਾਫੀ ਕਮੀ ਦੇਖੀ ਜਾ ਰਹੀ ਹੈ।

ਗਿਆਨ ਅਤੇ ਮਨੋਰੰਜਨ ਦੇ ਹੋਰ ਅਨੰਤ ਮਾਧਿਅਮ ਹੋਂਦ ”ਚ ਆਉਣ ਤੋਂ ਬਾਅਦ ਲੋਕ ਤਕਨੀਕੀ ਸਾਧਨਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ”ਚ ਕਰਨ ਲੱਗ ਗਏ ਹਨ, ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਸਮੇਂ ਲਾਇਬ੍ਰੇਰੀਆਂ ਸਭ ਤੋਂ ਵਿਅਸਤ ਸਥਾਨ ਹੁੰਦੀਆਂ ਸਨ ਜਿਥੇ ਲੋਕ ਘੰਟਿਆਂ ਬੱਧੀ ਬੈਠ ਕੇ ਵੱਖ-ਵੱਖ ਵਿਸ਼ਿਆਂ ”ਤੇ ਅਧਿਐਨ ਕਰਦੇ ਸਨ। ਪਰ ਅਜੋਕੇ ਸਮੇਂ ”ਚ ਇਹ ਰੁਝਾਨ ਬਿਲਕੁਲ ਹੀ ਬਦਲ ਚੁੱਕਾ ਹੈ। ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ”ਚ ਵੀ ਹੁਣ ਉਹ ਰੌਣਕ ਨਹੀਂ ਹੈ ਜੋ ਕਿਸੇ ਸਮੇਂ ਹੁੰਦੀ ਸੀ। ਵਿਦਿਆਰਥੀ ਲਾਇਬ੍ਰੇਰੀ ”ਚ ਬੈਠ ਕੇ ਵੀ ਆਪਣੇ ਮੋਬਾਇਲ ਫੋਨ ”ਚ ਵਿਅਸਤ ਰਹਿੰਦੇ ਹਨ। ਕਿਸੇ ਕਿਤਾਬ, ਕਿਸੇ ਵਿਸ਼ੇ ਜਾਂ ਕਿਸੇ ਲੇਖ ”ਤੇ ਵਿਚਾਰ ਕਰਨ ਦੀ ਬਜਾਏ ਆਪਣੇ ਆਪਣੇ ਮੋਬਾਇਲ ”ਚ ਵਿਅਸਤ ਰਹਿੰਦੇ ਹਨ। ਘਰਾਂ ”ਚ ਵੀ ਇਹੀ ਚੀਜ਼ਾਂ ਜਿਵੇਂ ਕਿ ਟੀ.ਵੀ, ਇੰਟਰਨੈਟ, ਕੰਪਿਊਟਰ ਆਦਿ ”ਚ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ, ਇਹੀ ਗੁਣ ਫਿਰ ਨਵੇਂ ਬੱਚਿਆਂ ”ਚ ਆਪਣੇ ਆਪ ਆ ਰਹੇ ਹਨ। ਇਹ ਨਹੀਂ ਕਿ ਤਕਨੀਕ ਨੂੰ ਹਮੇਸ਼ਾ ਗ਼ਲਤ ਕੰਮ ਲਈ ਹੀ ਵਰਤਿਆ ਜਾਂਦਾ ਹੈ, ਇੰਟਰਨੈਟ, ਕੰਪਿਊਟਰ, ਮੋਬਾਇਲ ਆਦਿ ਜਿੱਥੇ ਮਨੋਰੰਜਨ ਦਾ ਸਾਧਨ ਹਨ ਉੱਥੇ ਗਿਆਨ ਦਾ ਵੀ ਭੰਡਾਰ ਹਨ।
ਇਸ ”ਚ ਕੋਈ ਸ਼ੱਕ ਨਹੀਂ ਹੈ ਕਿ ਇਸਦੇ ਅਨੇਕਾਂ ਫਾਇਦੇ ਹਨ ”ਤੇ ਹਰ ਇਨਸਾਨ ਨੂੰ ਇਸ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਜਿੰਨੇ ਜ਼ਿਆਦਾ ਫਾਇਦੇ ਹਨ ਓਨੇ ਜ਼ਿਆਦਾ ਨੁਕਸਾਨ ਵੀ ਹਨ। ਅਜੋਕੇ ਸਮੇਂ ”ਚ ਬਿਨ੍ਹਾ ਤਕਨੀਕੀ ਸਾਧਨਾਂ ਤੋਂ ਜੀਣਾ ਬਹੁਤ ਮੁਸ਼ਕਲ ਹੈ, ਇੰਟਰਨੈਟ ”ਤੇ ਹਰ ਤਰ੍ਹਾਂ ਦੀ ਜਾਣਕਾਰੀ ਸਕਿੰਟਾਂ ”ਚ ਉਪਲਬਧ ਹੋ ਜਾਂਦੀ ਹੈ ਜਿਸ ਨਾਲ ਬਹੁਤ ਸਾਰਾ ਸਮਾਂ ਬਚਦਾ ਹੈ ਅਤੇ ਘੱਟ ਸਮੇਂ ”ਚ ਜ਼ਿਆਦਾ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ, ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਜਾਣਕਾਰੀ ਅਤੇ ਗਿਆਨ ”ਚ ਫਰਕ ਹੈ, ਜਾਣਕਾਰੀ ਕਿਸੇ ਚੀਜ਼ ਨੂੰ ਪੜ੍ਹ ਕੇ ਤੁਰੰਤ ਹਾਸਲ ਕੀਤੀ ਜਾ ਸਕਦੀ ਪਰ ਗਿਆਨ ਅਧਿਐਨ ਦਾ ਨਤੀਜਾ ਹੈ ਜੋ ਕਿ ਨਿਰੰਤਰ ਪੂਰੇ ਧਿਆਨ ਨਾਲ ਅਧਿਐਨ ਕਰਨ ”ਤੇ ਹੀ ਪ੍ਰਾਪਤ ਹੋ ਸਕਦਾ ਹੈ। , ਮੇਰਾ ਕਹਿਣ ਦਾ ਮਕਸਦ ਸਿਰਫ਼ ਇਹ ਹੈ ਕਿ ਅਸੀਂ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਹਾਸਿਲ ਕਰ ਲਈਏ ਸਾਡਾ ਮੋਹ ਕਦੇ ਕਿਤਾਬ ਨਾਲ ਨਹੀਂ ਟੁੱਟਣਾ ਚਾਹੀਦਾ ਹੈ ਕਿਉਂਕਿ ਦੁਨੀਆ ”ਤੇ ਅਨੰਤ ਕਾਢਾਂ ਨਿਕਲਦੀਆਂ ਹਨ ਪਰ ਕਿਤਾਬ ਸਦੀਆਂ ਤੋਂ ਸਾਡੀ ਜ਼ਿੰਦਗੀ ਦਾ ਹਿੱਸਾ ਰਹੀਆਂ ਹਨ ਅਤੇ ਸਦਾ ਰਹਿਣੀਆਂ ਚਾਹੀਦੀਆਂ ਹਨ।
ਪਿੰਡਾਂ, ਸ਼ਹਿਰਾਂ, ਕਸਬਿਆਂ ”ਚ ਲਾਇਬ੍ਰੇਰੀਆਾਂ ਹੋਣੀਆਂ ਬਹੁਤ ਜ਼ਰੂਰੀ ਹਨ ਜਿੱਥੇ ਹਰ ਵਿਸ਼ੇ ਉੱਤੇ ਜਿੰਨੀਆਂ ਸੰਭਵ ਹੋ ਸਕਣ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਲਾਇਬ੍ਰੇਰੀ ਆਉਣ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ-ਆਪ ਨੂੰ, ਆਪਣੇ ਬੱਚਿਆਂ ਨੂੰ ਅਤੇ ਆਪਣੇ ਨਾਲ ਜੁੜ੍ਹੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਲਈ ਪ੍ਰੇਰੀਏ ਕਿਉਂਕਿ ਵਿਦਿਆ ਹੀ ਇਕ ਮਾਤਰ ਰਾਹ ਹੈ ਜੋ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਹੀ ਰੋਸ਼ਨ ਕਰਦੀ ਰਹੇਗੀ, ”ਤੇ ਗਿਆਨ ਅਜਿਹਾ ਖ਼ਜ਼ਾਨਾ ਹੈ ਜਿਸ ਨੂੰ ਕਦੇ ਕੋਈ ਲੁੱਟ ਨਹੀਂ ਸਕਦਾ।
ਕਿਤਾਬਾਂ ਨਾਲ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਜੜ੍ਹਾਂ ਤੋਂ ਦੂਰ ਹੋ ਜਾਵਾਂਗੇ, ਅਤੇ ਬਿਨ੍ਹਾ ਜੜ੍ਹਾਂ ਤੋਂ ਰੁੱਖ ਦਾ ਕੀ ਹਾਲ ਹੈ ਇਹ ”ਤੇ ਅਸੀਂ ਸਭ ਜਾਣਦੇ ਹੀ ਹਾਂ। ਇਸ ਲਈ ਕਿਤਾਬਾਂ ਦੀ ਸਾਂਝ ਵਧਾਓ, ਕਿਸੇ ਨਾ ਕਿਸੇ ਮੌਕੇ ਜਾਂ ਵੈਸੇ ਵੀ ਆਪਣੇ ਨਾਲ ਜੁੜੇ ਲੋਕਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਂਦੇ ਰਹੋ, ਅਗਰ ਇਸ ਤਰਾਂ ਦਾ ਲੈਣ-ਦੇਣ ਸ਼ੁਰੂ ਹੋ ਜਾਵੇ ਤਾਂ ਹਰ ਕੋਈ ਸਿਆਣਾ ਅਤੇ ਸੂਝਵਾਨ ਹੋ ਸਕਦਾ ਹੈ ਜਿਸ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਆਸਾਨ ਹੋ ਸਕਦੀਆਂ ਹਨ। ਆਓ ਅਸੀਂ ਸਭ ਇਹ ਉਪਰਾਲਾ ਕਰੀਏ ”ਤੇ ਕਿਤਾਬ ਦੀ ਹੋਂਦ ਨੂੰ ਸਿਰਫ ਕਲਾਸ ”ਚ ਸਲੇਬਸ ਦੇ ਤੌਰ ”ਤੇ ਨਾ ਪੜ੍ਹ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਆਪਣੇ ”ਤੇ ਕਿਤਾਬ ਦੀ ਹੋਂਦ ਨੂੰ ਬਚਾਈਏ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin