News Breaking News India Latest News

ਪੀਐੱਮ ਦੇ ਅਮਰੀਕਾ ਰਵਾਨਾ ਹੁੰਦੇ ਹੀ ਰਾਹੁਲ ਗਾਂਧੀ ਨੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ – ਕਾਂਗਰਸ   ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ  ਨੇ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਿਹਾ ਹੈ ਕਿ ਮੋਦੀ ਸਰਕਾਰ ਸਿਰਫ਼ ਮਿੱਤਰਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰ ਉਹ ਖ਼ੁਦ ਦੇ ਦੇਸ਼ ਨਾਲ ਨਹੀਂ ਹੈ ਤੇ ਹਮੇਸ਼ਾ ਰਹਿਣਗੇ। ਰਾਹੁਲ ਦਾ ਇਹ ਟਵੀਟ ਉਦੋਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਨੂੰ ਸੰਬੋਧਿਤ ਕਰਨ ਨਿਊਯਾਰਕ ਰਵਾਨਾ ਹੋਏ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ, ‘ਮੋਦੀ ਸਰਕਾਰ ਸਿਰਫ਼ ਮਿੱਤਰਾਂ ਦੇ ਨਾਲ ਹੈ…ਪਰ ਦੇਸ਼ ਅਧਿਕਾਰ ਤੇ ਆਤਮ-ਸਨਮਾਨ ਲਈ ਸੱਤਿਆਗ੍ਰਹਿ ਕਰ ਰਹੇ ਕਿਸਾਨ-ਮਜ਼ਦੂਰ-ਵਿਦਿਆਰਥੀਆਂ ਨਾਲ ਹੈ… ਤੇ ਮੈਂ ਹਮੇਸ਼ਾ ਦੇਸ਼ ਦੇ ਨਾਲ ਹਾਂ ਤੇ ਰਹਾਂਗਾ…’ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਪਹਿਲਾਂ ਵੀ ਪ੍ਰਧਾਨ ਮੰਤਰੀ ’ਤੇ ਮਿੱਤਰਾਂ ਦੇ ਲਈ ਕੰਮ ਕਰਨ ਦਾ ਦੋਸ਼ੀ ਲੱਗਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ’ਤੇ ਵੀ ਦੋਸ਼ ਲਗਾਇਆ ਸੀ ਕਿ ਪੀਐੱਮ ਆਪਣੇ ਵਪਾਰੀ ਮਿੱਤਰਾਂ ਲਈ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ। ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ’ਚ ਵੀ ਰਾਹੁਲ ਨੇ ਪੀਐੱਮ ’ਤੇ ਵਪਾਰੀ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin