Sport

ਪੀ.ਵੀ. ਸਿੰਧੂ ਥਾਈਲੈਂਡ ਦੇ ਬੁਸਾਨਾਨ ਨੂੰ ਹਰਾ ਕੇ ਫ਼ਾਈਨਲ ’ਚ ਪਹੁੰਚੀ

ਥਾਈਲੈਂਡ – ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀਵੀ ਸਿੰਧੂ ਸ਼ਨੀਵਾਰ ਨੂੰ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ’ਚ ਪਹੁੰਚ ਗਈ ਹੈ। ਪੀਵੀ ਸਿੰਧੂ ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ।ਸਿੰਧੂ ਨੇ ਵਰਲਡ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ‘ਚ 88 ਮਿੰਟ ਤੱਕ ਚੱਲੇ ਮੈਰਾਥਨ ਮੁਕਾਬਲੇ ‘ਚ ਦੁਨੀਆਂ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਖ਼ਿਲਾਫ਼ 13-21, 21-16, 21-12 ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਸਾਲ 2022 ’ਚ ਸਿੰਗਾਪੁਰ ਓਪਨ ਜਿੱਤਿਆ ਸੀ। ਉਹ ਪਿਛਲੇ ਸਾਲ ਮੈਡਿ੍ਰਡ ਸਪੇਨ ਮਾਸਟਰਸ ’ਚ ਉਪ ਜੇਤੂ ਰਹੀ ਸੀ। ਪੀਵੀ ਸਿੰਧੂ ਨੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਸਿੰਧੂ ਦਾ ਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਝਾਂਗ ਯੀ ਦਾ ਸਾਹਮਣਾ ਹੋਵੇਗਾ। ਸਿੰਧੂ ਨੇ ਵਿਸ਼ਵ ਦਰਜਾਬੰਦੀ ’ਚ ਸੱਤਵੇਂ ਸਥਾਨ ’ਤੇ ਕਾਬਜ਼ ਝਾਂਗ ਖ਼ਿਲਾਫ਼ ਤਿੰਨ ਮੈਚ ਖੇਡੇ ਹਨ। ਜਿਸ ‘ਚੋਂ ਪੀਵੀ ਸਿੰਧੂ ਨੇ 2 ਮੈਚ ਜਿੱਤੇ ਹਨ ਜਦਕਿ ਵਾਂਗ ਝਾਂਗ ਯੀ ਨੇ ਸਿਰਫ 1 ਮੈਚ ਜਿੱਤਿਆ ਹੈ।ਇਹ ਟਰਾਫੀ ਜਿੱਤ ਕੇ ਸਿੰਧੂ ਪੈਰਿਸ ਓਲੰਪਿਕ ਤੋਂ ਪਹਿਲਾਂ ਆਪਣਾ ਆਤਮਵਿਸ਼ਵਾਸ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿਚ ਤਮਗ਼ੇ ਜਿੱਤੇ ਹਨ ਸਿੰਧੂ ਪਿਛਲੇ ਕੁਝ ਮੈਚਾਂ ‘ਚ ਕਾਫ਼ੀ ਹਮਲਾਵਰ ਖੇਡ ਰਹੀ ਹੈ, ਜਿਸ ਦਾ ਉਸ ਦੀ ਖੇਡ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਪੀਵੀ ਸਿੰਧੂ ਦਾ ਪਿਛਲੇ ਕੁਝ ਸਮੇਂ ਤੋਂ ਸੀਜ਼ਨ ਚੰਗਾ ਨਹੀਂ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਖੇਡ ‘ਤੇ ਕਾਫ਼ੀ ਮਿਹਨਤ ਕੀਤੀ ਹੈ। ਸਿੰਧੂ ਮਲੇਸ਼ੀਆ ਮਾਸਟਰਸ ਬੈਡਮਿੰਟਨ ਟਰਾਫ਼ੀ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin