ਪੁਣੇ – ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਉਜਨੀ ਡੈਮ ’ਚ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਵਾਪਰੀ। ਡੁੱਬਣ ਵਾਲਿਆਂ ਵਿੱਚ ਤਿੰਨ ਪੁਰਸ਼, ਇੱਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ। ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਸੱਤ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ।
ਕਿਸ਼ਤੀ ’ਤੇ ਸਹਾਇਕ ਥਾਣੇਦਾਰ ਰੈਂਕ ਦਾ ਅਧਿਕਾਰੀ ਵੀ ਸਵਾਰ ਸੀ, ਜੋ ਕਿਸ਼ਤੀ ਪਲਟਣ ’ਤੇ ਤੈਰ ਕੇ ਸੁਰੱਖਿਅਤ ਨਿਕਲ ਗਿਆ।
previous post
