India

ਪੁਣੇ ਦੇ ਉਜਨੀ ਡੈਮ ’ਚ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਣੇ 6 ਡੁੱਬੇ

ਪੁਣੇ – ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਉਜਨੀ ਡੈਮ ’ਚ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਵਾਪਰੀ। ਡੁੱਬਣ ਵਾਲਿਆਂ ਵਿੱਚ ਤਿੰਨ ਪੁਰਸ਼, ਇੱਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ। ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਸੱਤ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ।
ਕਿਸ਼ਤੀ ’ਤੇ ਸਹਾਇਕ ਥਾਣੇਦਾਰ ਰੈਂਕ ਦਾ ਅਧਿਕਾਰੀ ਵੀ ਸਵਾਰ ਸੀ, ਜੋ ਕਿਸ਼ਤੀ ਪਲਟਣ ’ਤੇ ਤੈਰ ਕੇ ਸੁਰੱਖਿਅਤ ਨਿਕਲ ਗਿਆ।

Related posts

ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਆਡੀਟੋਰੀਅਮ ਦਾ ਉਦਘਾਟਨ

Bunty

ਪੁਲਾੜ ‘ਚ ਫਸੇ ਯਾਤਰੀ ਕਿਸ ਦਿਨ ਧਰਤੀ ‘ਤੇ ਵਾਪਸ ਆ ਰਹੇ ਨੇ ?

admin

ਰਾਮ ਮੰਦਰ ਖੁੱਲ੍ਹਦੇ ਹੀ ਰਾਮਲੱਲਾ ਦੇ ਦਰਸ਼ਨ ਲਈ ਲੱਗੀ ਲੱਖਾਂ ਸ਼ਰਧਾਲੂਆਂ ਦੀ ਭੀੜ, ਆਰ.ਏ.ਐਫ. ਨੂੰ ਕਰਨਾ ਪਿਆ ਤਾਇਨਾਤ

Bunty