India

ਕਰਨਾਟਕ ’ਚ ਮੀਂਹ ਕਾਰਨ ਡਿੱਗੀ ਘਰ ਦੀ ਕੰਧ, ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਬੈਂਗਲੁਰੂ – ਕੁਟਾਰੂ ਮਦਨੀਨਗਰ ਪਿੰਡ ’ਚ ਇਕ ਘਰ ’ਤੇ ਗੁਆਂਢੀਆਂ ਦੇ ਘਰ ਦੀ ਕੰਧ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਹੋਈ ਭਾਰੀ ਬਰਸਾਤ ਕਾਰਨ ਸਵੇਰੇ 6.30 ਵਜੇ ਦੇ ਕਰੀਬ ਇੱਕ ਮਕਾਨ ਦੀ ਕੰਧ ਡਿੱਗ ਗਈ।
ਉਹਨਾਂ ਨੇ ਕਿਹਾ ਕਿ ਜਿਸ ਘਰ ਦੀ ਕੰਧ ਡਿੱਗੀ, ਉਹ ਯਾਸਿਰ ਦਾ ਸੀ। ਸਥਾਨਕ ਲੋਕਾਂ ਮੁਤਾਬਕ ਕੰਧ ਨੂੰ ਲੈ ਕੇ ਯਾਸਿਰ ਅਤੇ ਉਸ ਦੇ ਗੁਆਂਢੀ ਵਿਚਾਲੇ ਝਗੜਾ ਚੱਲ ਰਿਹਾ ਸੀ। ਕੰਧ ਯਾਸਿਰ ਦੇ ਘਰ ਦੇ ਬਿਲਕੁਲ ਨੇੜੇ ਬਣਾਈ ਗਈ ਸੀ। ਘਟਨਾ ਤੋਂ ਬਾਅਦ ਬਚਾਅ ਕਰਮਚਾਰੀ ਮੌਕੇ ’ਤੇ ਪਹੁੰਚੇ, ਜਿਹਨਾਂ ਨੇ ਉਕਤ ਲੋਕਾਂ ਦੀਆਂ ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

Related posts

ਸਵਿਟਜ਼ਰਲੈਂਡ, ਜਰਮਨੀ, ਆਸਟਰੀਆ ਦੀਆਂ ਨਿਰਯਾਤ ਕ੍ਰੈਡਿਟ ਏਜੰਸੀਆਂ ਨੂੰ ਭਾਰਤ ਨਾਲ ਵਪਾਰ ਲਈ ਕੀਤਾ ਉਤਸ਼ਾਹਿਤ

Bunty

‘ਆਪ’ ਤੇ ਕਾਂਗਰਸ ਰਲ ਕੇ ਲੋਕ ਸਭਾ ਚੋਣਾਂ ਲੜਨਗੀਆਂ, ਸੀਟਾਂ ਦੀ ਵੰਡ ਬਾਰੇ ਫ਼ੈਸਲਾ ਅਗਲੀ ਮੀਟਿੰਗ ’ਚ: ਵਾਸਨਿਕ

Bunty

ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ, ਕਰਾਸ ਫਾਇਰਿੰਗ ‘ਚ ਜ਼ਖ਼ਮੀ ਨਾਗਰਿਕ ਦੀ ਮੌਤ

Bunty