Breaking News India Latest News News

ਪੁਲਵਾਮਾ ’ਚ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਗ੍ਰਨੇਡ ਹਮਲਾ

ਸ਼੍ਰੀਨਗਰ – ਜ਼ਿਲ੍ਹਾ ਪੁਲਵਾਮਾ ’ਚ ਰਾਜਪੁਰਾ ਮੇਨ ਚੌਕ ’ਚ ਗਸ਼ਤ ਲਗਾ ਰਹੇ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ ਗ੍ਰਨੇਡ ਨਿਸ਼ਾਨੇ ’ਤੇ ਨਾ ਫੱਟ ਕੇ ਸੁਰੱਖਿਆ ਬਲਾਂ ਤੋਂ ਕੁਝ ਦੂਰੀ ’ਤੇ ਜਾ ਕੇ ਫਟਿਆ, ਜਿਸਦੀ ਲਪੇਟ ’ਚ ਆਉਣ ਨਾਲ ਤਿੰਨ ਸਥਾਨਕ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।ਪੁਲਿਸ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ ਨੂੰ ਕੀਤਾ ਗਿਆ। ਪੁਲਵਾਮਾ ਦੇ ਰਾਜਪੁਰਾ ਚੌਕ ’ਚ ਸਥਿਤ ਸ਼ਹੀਦ ਪਾਰਕ ਕੋਲ ਜਦੋਂ ਸੀਆਰਪੀਐੱਫ-ਪੁਲਿਸ ਦਾ ਸੰਯੁਕਤ ਦਲ ਸੁਰੱਖਿਆ ਵਿਵਸਥਾ ’ਤੇ ਨਜ਼ਰ ਰੱਖੇ ਹੋਏ ਸੀ ਤਾਂ ਹੀ ਭੀੜ ਦਾ ਫਾਇਦਾ ਲੈਂਦੇ ਹੋਏ ਕੁਝ ਹਮਲਾਵਰ ਹੌਲੀ-ਹੌਲੀ ਸੁਰੱਖਿਆ ਬਲਾਂ ਨੇੜੇ ਪਹੁੰਚੇ ਅਤੇ ਉਨ੍ਹਾਂ ’ਤੇ ਗ੍ਰਨੇਡ ਸੁੱਟ ਦਿੱਤਾ। ਅੱਤਵਾਦੀਆਂ ਦੁਆਰਾ ਸੁੱਟਿਆ ਗਿਆ ਇਹ ਗ੍ਰਨੇਡ ਨਿਸ਼ਾਨੇ ’ਤੇ ਨਾ ਡਿੱਗ ਕੇ ਸੜਕ ਦੇ ਦੂਜੇ ਪਾਸੇ ਡਿੱਗਿਆ ਅਤੇ ਫੱਟ ਗਿਆ। ਗ੍ਰਨੇਡ ਦੀ ਲਪੇਟ ’ਚ ਆ ਕੇ ਕਰੀਬ ਤਿੰਨ ਸਥਾਨਕ ਲੋਕ ਜ਼ਖ਼ਮੀ ਹੋ ਗਏ।ਵਿਸਫੋਟ ਤੋਂ ਬਾਅਦ ਬਾਜ਼ਾਰ ’ਚ ਹਫੜਾ-ਤਫੜੀ ਮਚ ਗਈ। ਲੋਕਾਂ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ। ਮੌਕੇ ਦਾ ਫਾਇਦਾ ਚੁੱਕ ਕੇ ਹਮਲਾਵਰ ਉਥੋਂ ਫਰਾਰ ਹੋਣ ’ਚ ਸਫ਼ਲ ਰਹੇ। ਇਸ ਦੌਰਾਨ ਸੁਰੱਖਿਆ ਬਲਾਂ ਨੇ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਚੁੱਕ ਕੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਐੱਸਓਜੀ, ਸੈਨਾ ਅਤੇ ਸੀਆਰਪੀਐੱਫ ਦੇ ਜਵਾਨਾਂ ਨੇ ਰਾਜਪੁਰਾ ਚੌਕੀ ਦੇ ਆਸਪਾਸ ਇਲਾਕਿਆਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।ਘੇਰਾਬੰਦੀ ਹੋਣ ਤੋਂ ਬਾਅਦ ਇਲਾਕਿਆਂ ’ਚ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕੀਤੀ ਜਾਵੇਗੀ। ਉਥੇ ਹੀ ਪੁਲਿਸ ਨੇ ਦੱਸਿਆ ਕਿ ਉਹ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੇ ਹਨ। ਹਮਲਾਵਰਾਂ ਦੀ ਪਛਾਣ ਹੁੰਦੇ ਹੀ ਉਨ੍ਹਾਂ ਨੂੰ ਫੜਿਆ ਜਾਵੇਗਾ। ਉਥੇ ਹੀ ਹਮਲੇ ’ਚ ਜ਼ਖ਼ਮੀ ਤਿੰਨ ਲੋਕਾਂ ’ਚੋਂ ਦੋ ਦੀ ਪਛਾਣ ਹੋ ਗਈ ਹੈ। ਇਨ੍ਹਾਂ ’ਚੋਂ ਜਿਤੇਂਦਰ ਕੁਮਾਰ ਵਾਸੀ ਬਿਹਾਰ ਅਤੇ ਅਜ਼ਹਰ ਖੁਰਸ਼ੀਦ ਵਾਸੀ ਡਾਲੀਪੋਰਾ ਪੁਲਵਾਮਾ ਸ਼ਾਮਿਲ ਹਨ।

Related posts

ਨੌਜਵਾਨ ਰੁਜ਼ਗਾਰ ਪ੍ਰਾਪਤ ਕਰਨ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਨ: ਰਾਸ਼ਟਰਪਤੀ

admin

ਇੰਡੀਆ ਜੈਨਰਿਕ ਦਵਾਈਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ !

admin

ਖੇਲੋ ਇੰਡੀਆ ਸਰਦ ਰੁੱਤ ਖੇਡਾਂ 2025 ਦਾ ਦੂਜਾ ਪੜਾਅ !

admin