India

ਪੁਲਸ ਨੇ ਜਾਰੀ ਕੀਤੇ 4 ਅੱਤਵਾਦੀਆਂ ਦੇ ਸਕੈੱਚ, ਰੱਖਿਆ ਲੱਖਾਂ ਦਾ ਇਨਾਮ

 

ਜੰਮੂ – ਜੰਮੂ ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਕਠੁਆ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ’ਚ ’ਢੋਕ’ (ਮਿੱਟੀ ਦੇ ਘਰ) ’ਚ ਦੇਖੇ ਗਏ ਚਾਰ ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਕਠੁਆ ਜ਼ਿਲ੍ਹੇ ’ਚ 8 ਜੁਲਾਈ ਨੂੰ ਮਚੇਦੀ ਦੇ ਸੁਦੂਰ ਜੰਗਲਾਤ ਖੇਤਰ ’ਚ ਫ਼ੌਜ ਦੇ ਗਸ਼ਤੀ ਦਲ ’ਤੇ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਸਮੇਤ 5 ਫ਼ੌਜੀ ਸ਼ਹੀਦ ਹੋ ਗਏ ਸਨ। ਜੰਮੂ ਕਸ਼ਮੀਰ ਪੁਲਸ ਨੇ ’ਐਕਸ’ ’ਤੇ ਇਕ ਪੋਸਟ ’ਚ ਚਾਰ ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ, ਜਿਨ੍ਹਾਂ ਨੂੰ ਆਖ਼ਰੀ ਵਾਰ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ ’ਚ ਮਲਹਾਰ, ਬਾਨੀ ਅਤੇ ਸੋਜਧਰ ਜੰਗਲਾਂ ਦੇ ’ਢੋਕ’ (ਮਿੱਟੀ ਦੇ ਘਰਾਂ) ’ਚ ਦੇਖਿਆ ਗਿਆ ਸੀ। ਕਠੁਆ ਪੁਲਸ ਨੇ ਆਪਣੀ ਪੋਸਟ ’ਚ ਕਿਹਾ,’’ਕਾਰਵਾਈ ਯੋਗ ਸੂਚਨਾ ਦੇਣ ’ਤੇ ਹਰੇਕ ਅੱਤਵਾਦੀ ’ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਹੈ। ਅੱਤਵਾਦੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ ਵੀ ਉੱਚਿਤ ਇਨਾਮ ਦਿੱਤਾ ਜਾਵੇਗਾ।’’ ਕਠੁਆ ’ਚ ਹਮਲੇ ਤੋਂ ਬਾਅਦ 15 ਜੁਲਾਈ ਨੂੰ ਡੋਡਾ ਜ਼ਿਲ੍ਹੇ ਦੇ ਦੇਸਾ ਜੰਗਲ ’ਚ ਅੱਤਵਾਦੀਆਂ ਦੇ ਇਕ ਵੱਖ ਸਮੂਹ ਨੇ ਇਕ ਹੋਰ ਹਮਲਾ ਕੀਤਾ, ਜਿਸ ’ਚ ਇਕ ਕੈਪਟਨ ਸਮੇਤ ਚਾਰ ਫ਼ੌਜ ਕਰਮੀ ਸ਼ਹੀਦ ਹੋ ਗਏ। ਡੋਡਾ ਜ਼ਿਲ੍ਹੇ ਦੀ ਪੁਲਸ ਨੇ ਹਮਲੇ ’ਚ ਸ਼ਾਮਲ ਚਾਰ ਅੱਤਵਾਦੀਆਂ ਦੇ ਸਕੈੱਚ ਅਤੇ ਉਨ੍ਹਾਂ ’ਤੇ 5-5 ਲੱਖ ਰੁਪਏ ਦਾ ਨਕਦ ਇਨਾਮ ਜਾਰੀ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਇਸ ਤੋਂ ਬਾਅਦ 9 ਜੂਨ ਨੂੰ ਰਿਆਸੀ ਜ਼ਿਲ੍ਹੇ ’ਚ ਅੱਤਵਾਦੀਆਂ ਨੇ ਸ਼ਿਵ ਖੋੜੀ ਮੰਦਰ ਤੋਂ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ’ਤੇ ਹਮਲਾ ਕੀਤਾ ਸੀ, ਜਿਸ ’ਚ 9 ਯਾਤਰੀਆਂ ਦੀ ਮੌਤ ਹੋ ਗਈ ਸੀ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin