ArticlesAustralia & New Zealand

ਪ੍ਰਧਾਨ ਮੰਤਰੀ ਵਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਸ਼ੁਰੂਆਤੀ ਰਾਹਤ ਪੈਕੇਜ ਦਾ ਐਲਾਨ !

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਪ੍ਰੀਮੀਅਰ ਜੈਸਿੰਟਾ ਐਲਨ ਨੇ ਅੱਜ ਸੈਂਟ੍ਰਲ ਵਿਕਟੋਰੀਆ ਵਿੱਚ ਬੁਸ਼ਫਾਇਰ ਪ੍ਰਭਾਵਿਤ ਇਲਾਕੇ ਅਤੇ ਐਮਰਜੈਂਸੀ ਸੇਵਾਵਾਂ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਪ੍ਰੀਮੀਅਰ ਜੈਸਿੰਟਾ ਐਲਨ ਨੇ ਅੱਜ ਸੈਂਟ੍ਰਲ ਵਿਕਟੋਰੀਆ ਵਿੱਚ ਐਮਰਜੈਂਸੀ ਸੇਵਾਵਾਂ ਦਾ ਦੌਰਾ ਕੀਤਾ ਅਤੇ ਬੁਸ਼ਫਾਇਰਾਂ ਨਾਲ ਪ੍ਰਭਾਵਿਤ ਵਿਕਟੋਰੀਆਵਾਸੀਆਂ ਲਈ ਸ਼ੁਰੂਆਤੀ 19.5 ਮਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਜਦੋਂ ਸੁਰੱਖਿਅਤ ਹੋਵੇਗਾ ਅਤੇ ਹੋਰ ਪ੍ਰਭਾਵ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਪਰਸਨਲ ਹਾਰਡਸ਼ਿਪ ਅਸਿਸਟੈਂਸ ਪ੍ਰੋਗਰਾਮ ਅਧੀਨ ਪ੍ਰਭਾਵਿਤ ਹਰੇਕ ਬਾਲਗ 680 ਡਾਲਰ, ਬੱਚਿਆਂ ਲਈ 340 ਡਾਲਰ ਅਤੇ ਯੋਗ ਪ੍ਰੀਵਾਰ ਨੂੰ 2,380 ਡਾਲਰ ਤੱਕ ਦੇ ਤੁਰੰਤ ਰਾਹਤ ਭੁਗਤਾਨ ਦੇ ਹੱਕਦਾਰ ਹਨ। ਇਸ ਸਬੰਧੀ ਲੋਕ ਸਰਵਿਸਿਜ਼ ਆਸਟ੍ਰੇਲੀਆ ਦੀ ਵੈੱਬਸਾਈਟ ‘ਤੇ ਭੁਗਤਾਨ ਸਬੰਧੀ ਜਾਣਕਾਰੀ ਲੈ ਸਕਦੇ ਹਨ। ਬੁਸ਼ਫਾਇਰ ਦੇ ਸ਼ੁਰੂਆਤੀ ਮੁਲਾਂਕਣ ਅਤੇ ਪ੍ਰਭਾਵ ਦੇ ਆਧਾਰ ‘ਤੇ ਪ੍ਰਾਇਮਰੀ ਉਤਪਾਦਕਾਂ ਨੂੰ ਐਮਰਜੈਂਸੀ ਫੀਡ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਜ਼ਾਰਾਂ ਹੋ ਸਕਦਾ ਹੈ ਕਿ ਪਸ਼ੂ ਪ੍ਰਭਾਵਿਤ ਹੋਏ ਹੋਣ ਅਤੇ ਉਨ੍ਹਾਂ ਨੂੰ ਤੁਰੰਤ ਧਿਆਨ ਅਤੇ ਦੇਖਭਾਲ ਦੀ ਲੋੜ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ, “ਅਸੀਂ ਤੁਹਾਡੇ ਨਾਲ ਹਾਂ। ਸਿਰਫ ਇਸ ਸੰਕਟ ਦੌਰਾਨ ਹੀ ਨਹੀਂ, ਸਗੋਂ ਰਿਕਵਰੀ ਦੌਰਾਨ ਵੀ। ਵਿਕਟੋਰੀਅਨ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਜ਼ਰੂਰੀ ਹਰ ਚੀਜ਼ ਦੇਈਏ ਤਾਂ ਜੋ ਭਾਈਚਾਰਾ ਇਸ ਬਹੁਤ ਮੁਸ਼ਕਲ ਸਮੇਂ ਤੋਂ ਬਾਅਦ ਆਪਣੇ ਪੈਰਾਂ ‘ਤੇ ਵਾਪਸ ਆ ਸਕਣ।”

ਇਸੇ ਦੌਰਾਨ ਸ਼ਨੀਵਾਰ 10 ਜਨਵਰੀ 2025 ਨੂੰ ਸੂਬੇ ਭਰ ਵਿੱਚ ਤੇਜ਼ ਹਵਾਵਾਂ ਅਤੇ ਘੱਟ ਤਾਪਮਾਨ ਤੋਂ ਬਾਅਦ ਵਿਕਟੋਰੀਆ ਵਿੱਚ ਕਈ ਬੇਕਾਬੂ ਜੰਗਲੀ ਅੱਗਾਂ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰ ਅਣਥੱਕ ਮਿਹਨਤ ਕਰ ਰਹੇ ਹਨ। ਵਿਕਟੋਰੀਆ ਵਿੱਚ ਲਗਭਗ 3.5 ਲੱਖ ਹੈਕਟੇਅਰ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲਿਆ ਹੈ, ਜਿਸ ਨਾਲ ਦਰਜਨਾਂ ਕਸਬਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਅੱਗ ਨਾਲ 300 ਤੋਂ ਵੱਧ ਢਾਂਚੇ ਨਸ਼ਟ ਹੋ ਚੁੱਕੇ ਹਨ। ਐਤਵਾਰ ਦੁਪਹਿਰ 2 ਵਜੇ ਤੱਕ ਵਿਕਟੋਰੀਆ ਦੇ ਵਿੱਚ 32 ਥਾਵਾਂ ‘ਤੇ ਅੱਗ ਹਾਲੇ ਵੀ ਲੱਗੀ ਹੋਈ ਹੈ ਅਤੇ 15 ਐਮਰਜੈਂਸੀ ਚੇਤਾਵਨੀਆਂ ਜਾਰੀ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਆਪਣੇ ਇਲਾਕੇ ਛੱਡਣ ਦੀ ਸਲਾਹ ਦਿੱਤੀ ਗਈ ਹੈ। ਹਾਰਕੋਰਟ ਵਿੱਚ ਅੱਗ 80ਫੀਸਦੀ ਅੱਗ ‘ਤੇ ਕਾਬੂ ਹੇਠ ਹੈ। ਲੌਂਗਵੁੱਡ, ਵਾਲੋਵਾ ਅਤੇ ਮਾਊਂਟ ਲਾਸਨ, ਈਸਟ ਜਿਪਸਲੈਂਡ ਅਤੇ ਓਟਵੇਜ਼ ਅੱਗ ਬਾਰੇ ਸਭ ਤੋਂ ਵੱਧ ਚਿੰਤਾ ਹੈ। ਅੱਗ ਨਾਲ ਸੂਬੇ ਦਾ 350,000 ਹੈਕਟੇਅਰ ਇਲਾਕਾ ਤਬਾਹ ਹੋਇਆ ਹੈ। ਵਿਕਟੋਰੀਆ ਭਰ ਵਿੱਚ ਲੱਗੀ ਅੱਗ ਕਾਰਣ 300 ਤੋਂ ਵੱਧ ਢਾਂਚੇ ਨਸ਼ਟ ਹੋ ਚੁੱਕੇ ਹਨ। ਜ਼ਮੀਨ ‘ਤੇ ਹਜ਼ਾਰਾਂ ਫਾਇਰਫਾਈਟਰ ਅਤੇ 70 ਤੋਂ ਵੱਧ ਜਹਾਜ਼ ਇਨ੍ਹਾਂ ਅੱਗਾਂ ਨੂੰ ਕਾਬੂ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਮੀਦ ਹੈ ਕਿ ਸਟ੍ਰੀਥਮ, ਨਟੀਮੁਕ ਅਤੇ ਮਾਊਂਟ ਮਰਸਰ ਵਿੱਚ ਅੱਗਾਂ ‘ਤੇ ਸੋਮਵਾਰ ਦੇ ਅੰਤ ਤੱਕ ਕਾਬੂ ਵਿੱਚ ਆ ਜਾਣਗੀਆਂ।

ਵਿਕਟੋਰੀਆ ਦੇ ਲੌਂਗਵੁੱਡ ਬੁਸ਼ਫਾਇਰ ਪ੍ਰਭਾਵਿਤ ਖੇਤਰ ਵਿੱਚ ਮਨੁੱਖੀ ਇੱਕ ਮਨੁੱਖੀ ਪਿੰਜਰ ਮਿਲਿਆ ਹੈ। ਗੋਬੁਰ ਵਿੱਚ ਯਾਰਕ ਰੋਡ ਤੋਂ ਹਟ ਕੇ ਅੱਗ ਨਾਲ ਪ੍ਰਭਾਵਿਤ ਇੱਕ ਖੇਤਰ ਤੱਕ ਪਹੁੰਚ ਕੀਤੀ ਜਿੱਥੇ ਇੱਕ ਵਾਹਨ ਤੋਂ ਲਗਭਗ 100 ਮੀਟਰ ਦੂਰ ਪਿੰਜਰ ਮਿਲਿਆ। ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ ਅਤੇ ਕੋਰੋਨਰ ਇਸਦੀ ਰਿਪੋਰਟ ਤਿਆਰ ਕਰ ਰਿਹਾ ਹੈ।

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨੇ ’ਤੇ ਲਿਆ ਜੋ ਬੁਸ਼ਫਾਇਰ ਨਾਲ ਪੂਰੀ ਤਰ੍ਹਾਂ ਤਬਾਹ ਹੋਏ ਕਸਬਿਆਂ ਨੂੰ ਦੇਖਣ ਲਈ ਜਾ ਰਹੇ ਹਨ। ਉਨ੍ਹਾਂ ਅਜਿਹੇ ਦਰਸ਼ਕਾਂ ਨੂੰ ਸਾਫ਼ ਸੁਨੇਹਾ ਦਿੱਤਾ ਕਿ, “ਇਨ੍ਹਾਂ ਅੱਗ ਪ੍ਰਭਾਵਿਤ ਖੇਤਰਾਂ ਵਿੱਚ ਜਾਣਾ ਗਲਤ ਹੈ ਜਿੱਥੇ ਇਹ ਅਸੁਰੱਖਿਅਤ ਹੈ ਅਤੇ ਤੁਹਾਡਾ ਉੱਥੇ ਕੋਈ ਕੰਮ ਨਹੀਂ। ਤੁਹਾਡੇ ਨਾਲ ਵਿਕਟੋਰੀਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਹ ਇਸ ਖੇਤਰ ਤੋਂ ਦੂਰ ਰਹਿਣ।”

ਐਮਰਜੈਂਸੀ ਮੈਨੇਜਮੈਂਟ ਕਮਿਸ਼ਨਰ ਟਿਮ ਵਾਈਬੁਸ਼ ਨੇ ਵੀ ਕਿਹਾ ਹੈ ਕਿ, “ਪਿਛਲੇ 24 ਘੰਟਿਆਂ ਵਿੱਚ ਬਹੁਤ ਸਾਰੇ ਦਰਸ਼ਕ ਅੱਗ ਪ੍ਰਭਾਵਿਤ ਖੇਤਰ ਵਿੱਚ ਦਾਖਲ ਹੋਏ ਹਨ। ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਹੁਣ 18 ਲੋਕਲ ਗਵਰਨਮੈਂਟ ਇਲਾਕਿਆਂ ਲਈ ਆਫ਼ਤ ਦੀ ਸਥਿਤੀ ਲਾਗੂ ਹੈ। ਅੱਗ ਪ੍ਰਭਾਵਿਤ ਖੇਤਰਾਂ ਵਿੱਚ ਕਿਸੇ ਵੀ ਵਿਜ਼ਟਰ ਦੀ ਉਮੀਦ ਨਹੀਂ ਕਰਦੇ। ਸਾਡਾ ਸਾਫ਼ ਸੁਨੇਹਾ ਇਹ ਹੈ ਕਿ ਅੱਗ ਨਾਲ ਪ੍ਰਭਾਵਿਤ ਖੇਤਰ ਵਿਜ਼ਟਰਾਂ, ਦਰਸ਼ਕਾਂ ਜਾਂ ਟੂਰਿਸਟਾਂ ਲਈ ਨਹੀਂ ਹਨ। ਇਹ ਥਾਵਾਂ ਸਾਡੀਆਂ ਐਮਰਜੈਂਸੀ ਸੇਵਾਵਾਂ ਲਈ ਹਨ ਅਤੇ, ਜਦੋਂ ਸੁਰੱਖਿਅਤ ਹੋਵੇ, ਤਾਂ ਸਥਾਨਕ ਲੋਕਾਂ ਦੇ ਲਈ ਵੀ।”

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !

admin

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

admin