Bollywood

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, 4 ਉਡਾਣਾ ਰਾਹੀਂ ਮਜ਼ਦੂਰਾਂ ਨੂੰ ਭੇਜਣਗੇ ਘਰ

ਮੁਬੰਈ: ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਲਈ ਮਦਦਗਾਰ ਬਣ ਬੌਲੀਵੁੱਡ ਸਿਤਾਰੇ ਅੱਗੇ ਆ ਰਹੇ ਹਨ। ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੇ ਹੁਣ 720 ਪ੍ਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਵਾਰਾਣਸੀ ਭੇਜਣ ਲਈ 4 ਹਵਾਈ ਜਹਾਜਾਂ ਦਾ ਪ੍ਰਬੰਧ ਕੀਤਾ ਹੈ।ਬੌਲੀਵੁੱਡ ਸਿਤਾਰਿਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਗਾਤਾਰ ਜਾਰੀ ਹੈ।ਹਾਲਹੀ ‘ਚ ਅਮਿਤਾਭ ਬੱਚਨ ਨੇ 275 ਪ੍ਰਵਾਸੀ ਮਜ਼ਦੂਰਾਂ ਪਰਿਵਾਰਾਂ ਸਣੇ ਮੁੰਬਈ ਤੋਂ ਦੇਸ਼ ਦੇ ਵੱਖ ਹਿੱਸਿਆਂ ਵਿੱਚ 10 ਬੱਸਾਂ ਰਾਹੀਂ ਭੇਜਿਆ ਸੀ।ਅਮਿਤਾਭ ਦੀ ਤਰਫੋਂ ਅੱਜ ਮੁੰਬਈ ਤੋਂ 4 ਉਡਾਣਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।ਇਹ ਮਜ਼ਦੂਰਾਂ ਨੂੰ ਛਤਰਪਤੀ ਸ਼ਿਵਾਜੀ ਏਅਰਪੋਰਟ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਬਨਾਰਸ ਅਤੇ ਅਲਾਹਾਬਾਦ ਸ਼ਹਿਰਾਂ ‘ਚ ਭੇਜਿਆ ਜਾਵੇਗਾ।

Related posts

ਸ਼ਿਲਪਾ ਸ਼ੈਟੀ ਦੀ ਸ਼ੇਅਰ ਕੀਤੀ ਇਹ ਵੀਡੀਓ, ਤੁਹਾਡੇ ਲਈ ਹੋ ਸਕਦੀ ਬਹੁਤ ਫਾਇਦੇਮੰਦ

admin

ਬਾਲੀਵੁੱਡ ਅਦਾਕਾਰ ਧਰਮਿੰਦਰ ਹਸਪਤਾਲ ‘ਚੋਂ ਡਿਸਚਾਰਜ, ਸ਼ੂਟਿੰਗ ਦੌਰਾਨ ਹੋ ਗਏ ਸਨ ਜ਼ਖਮੀਂ

Bunty

ਸੋਨਾਲੀ ਫੋਗਾਟ ਮਾਮਲੇ ‘ਚ ਗੋਆ ਪੁਲਿਸ ਦੀ ਵੱਡੀ ਕਾਰਵਾਈ, ਕਲੱਬ ਮਾਲਕ ਤੇ ਨਸ਼ਾ ਤਸਕਰ ਗ੍ਰਿਫਤਾਰ

Bunty