Sport

ਪ੍ਰਾਚੀ ਨੇ ਤਲਵਾਰਬਾਜ਼ੀ ’ਚ ਸੋਨ ਤੇ ਕਨੂਪਿ੍ਰਆ ਨੇ ਜਿੱਤਿਆ ਚਾਂਦੀ ਦਾ ਤਮਗ਼ਾ

ਪਣਜੀ – ਜੀਂਦ ਹਰਿਆਣਾ ਦੀਆਂ ਦੋ ਧੀਆਂ ਨੇ ਨੈਸ਼ਨਲ ਖੇਡਾਂ ਵਿੱਚ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇੰਡਸ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਪ੍ਰਾਚੀ ਲੋਹਾਨ ਨੇ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਤਲਵਾਰਬਾਜ਼ੀ ਮੁਕਾਬਲੇ ਵਿੱਚ ਸੋਨ ਤਮਗ਼ਾ ਅਤੇ ਇਸੇ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਕਨੂਪਿ੍ਰਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਹ ਮੁਕਾਬਲਾ 26 ਤੋਂ 30 ਅਕਤੂਬਰ ਤੱਕ ਗੋਆ ਵਿੱਚ ਹੋਇਆ ਸੀ।ਫੈਂਸਿੰਗ ਕੋਚ ਮਨੂ ਨੈਨ ਨੇ ਦੱਸਿਆ ਕਿ ਪ੍ਰਾਚੀ ਲੋਹਾਨ ਨੇ ਫੈਨਸਿੰਗ ਏਪੀਟੀ ਟੀਮ ਈਵੈਂਟ ’ਚ ਸਾਰੀਆਂ ਟੀਮਾਂ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਉਥੇ ਹੀ ਕਨੂਪਿ੍ਰਆ ਨੇ ਫੋਇਲ ਟੀਮ ਈਵੈਂਟ ’ਚ ਆਪਣਾ ਦਮਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਚਾਂਦੀ ਦਾ ਤਮਗ਼ਾ ਜਿੱਤਿਆ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਪ੍ਰਾਚੀ ਲੋਹਾਨ ਅਤੇ ਕਨੂਪਿ੍ਰਆ ਨੇ ਏਸ਼ੀਅਨ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਵੀ ਤਮਗ਼ੇ ਜਿੱਤੇ ਹਨ।ਇੰਡਸ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਸੁਭਾਸ਼ ਸ਼ਿਓਰਾਨ ਨੇ ਕਿਹਾ ਕਿ ਕਨੂਪਿ੍ਰਆ ਅਤੇ ਪ੍ਰਾਚੀ ਲੋਹਾਨ ਦੀਆਂ ਪ੍ਰਾਪਤੀਆਂ ’ਤੇ ਸਾਰਿਆਂ ਨੂੰ ਮਾਣ ਹੈ। ਉਸ ਨੇ ਰਾਸ਼ਟਰੀ ਪੱਧਰ ’ਤੇ ਜੀਂਦ ਦਾ ਨਾਂ ਰੌਸ਼ਨ ਕੀਤਾ ਹੈ। ਇਸ ਲਈ ਪ੍ਰਾਚੀ ਦੇ ਕੋਚ, ਮਾਪੇ ਅਤੇ ਅਧਿਆਪਕ ਵਧਾਈ ਦੇ ਹੱਕਦਾਰ ਹਨ। ਪਿ੍ਰੰਸੀਪਲ ਅਰੁਣਾ ਸ਼ਰਮਾ ਅਤੇ ਵਾਈਸ ਪਿ੍ਰੰਸੀਪਲ ਪ੍ਰਵੀਨ ਕੁਮਾਰ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਖੇਡਾਂ ਰਾਹੀਂ ਹੀ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।

Related posts

ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲ

Bunty

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

Bunty

ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ

Bunty