BollywoodNewsBreaking NewsLatest News

ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸ

ਨਵੀਂ ਦਿੱਲੀ – ਕਪਿਲ ਸ਼ਰਮਾ ਅੱਜ ਸਾਡੇ ਦੇਸ਼ ਦੇ ਸਭ ਤੋਂ ਪਾਪੂਲਰ ਸਟੈਂਡ-ਅਪ ਕਾਮੇਡੀਅਨ ‘ਚੋਂ ਇਕ ਹੈ। ਆਪਣੇ ਸਟੈਂਡ-ਅਪ ਤੋਂ ਲੈ ਕੇ ਖੁਦ ਨੂੰ ਸ਼ੋਅ ਨੂੰ ਹੋਸਟ ਕਰਨ ਤਕ ਕਪਿਲ ਦਾ ਕੋਈ ਸਾਨੀ ਨਹੀਂ ਹੈ। ਇਸ ਅਦਾਕਾਰ ਨੇ ਹਮੇਸ਼ਾ ਪ੍ਰਸਿੱਧੀ ਨਹੀਂ ਦੇਖੀ ਹੈ। ਹਾਲਾਂਕਿ ਇਸ ਸਮਾਂ ਅਜਿਹਾ ਵੀ ਸੀ ਜਦੋਂ ਕਪਿਲ ਦਾ ਨਾਂ ਵਿਵਾਦਾਂ ‘ਚ ਫਸਿਆ। ਕਪਿਲ ‘ਤੇ ਕਈ ਵਾਰ ਬਾਲੀਵੁੱਡ ਸੇਲੇਬਸ ਭੜਕ ਚੁੱਕੇ ਹਨ। ਇਸ ‘ਚ ਇਕ ਨਾਂ ਪ੍ਰਿਅੰਕਾ ਚੋਪੜਾ ਦਾ ਵੀ ਸ਼ਾਮਲ ਹੈ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਹੋਇਆ ਇਹ ਹੈ ਕਿ ਇਕ ਐਵਾਰਡ ਸ਼ੋਅ ‘ਚ ਪ੍ਰਿਅੰਕਾ ਚੋਪੜਾ ਨੇ ਕਪਿਲ ਸ਼ਰਮਾ ਨੂੰ 3 ਘੰਟੇ ਇੰਤਜਾਰ ਕਰਵਾਇਆ ਸੀ। ਦੇਰ ਨਾਲ ਆਉਣ ਤੋਂ ਬਾਅਦ ਵੀ ਪ੍ਰਿਅੰਕਾ ਐਕਟ ਲਈ ਤਿਆਰ ਨਹੀਂ ਸੀ। ਕਪਿਲ ਨੂੰ ਇਸ ਗੱਲ ਦਾ ਏਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਆਪਣੀ ਈਅਰਪੀਸ ਕੱਢ ਕੇ ਸੁੱਟ ਦਿੱਤਾ ਨਾਲ ਹੀ ਕਿਹਾ ਕਿ ਲੇਡੀਜ਼ ਲੋਕਾਂ ਦਾ ਇਹੀ ਪ੍ਰਾਬਲਮ ਹੈ, ਮੈਡਮ ਹਾਲੇ ਤਕ ਤਿਆਰ ਨਹੀਂ ਹਨ।ਹਾਲਾਂਕਿ ਕਪਿਲ ਸ਼ਰਮਾ ਤੇ ਪ੍ਰਿਅੰਕਾ ਚੋਪੜਾ ਦੋਵਾਂ ਨੇ ਟਵਿੱਟਰ ‘ਤੇ ਇਸ ਖਬਰ ਦਾ ਮਜ਼ਾਕ ਉਡਾਉਂਦੇ ਹੋਏ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ। ਖਬਰ ਨੂੰ ਵਾਇਰਲ ਹੁੰਦਾ ਦੇਖ ਕਪਿਲ ਨੇ ਤੁਰੰਤ ਟਵੀਟ ਕੀਤਾ ਸੀ ਤੁਸੀਂ ਬਹੁਤ ਬੁਰੇ ਹੋ @ਪ੍ਰਿਅੰਕਾ ਚੋਪੜਾ ਤੁਸੀਂ ਇਹ ਨਹੀਂ ਦੱਸਿਆ ਕਿ ਅਸੀਂ ਇਕ ਦੂਜੇ ਨਾਲ ਪੁਰਸਕਾਰ ਸਮਾਗਮ ‘ਚ ਲੜੇ….ਨਿਊਜ਼ ‘ਚ ਦੇਖਿਆ ਤਾਂ ਪਤਾ ਚੱਲਿਆ…ਹਾਹਾਹਾ।ਜਵਾਬ ‘ਚ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ, ਹਾਹਾ! ਮੈਂ ਝੂਠੀ ਖਬਰ ਨੂੰ ਮਹੱਤਵ ਨਹੀਂ ਦਿੰਦੀ ਯਾਰ ਕਪਿਲ! ਤੁਸੀਂ ਹਮੇਸ਼ਾ ਮੇਰੇ ਪਸੰਦੀਦਾ ਰਹੋਗੇ ਤੁਹਾਡੇ ਲਈ ਕਾਫੀ ਪਿਆਰ!

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin