BollywoodNewsBreaking NewsLatest News

ਪ੍ਰਿਯੰਕਾ ਚੋਪੜਾ ਬਣੀ ‘ਮਾਮੀ’ ਦੀ ਚੇਅਰਪਰਸਨ

ਨਵੀਂ ਦਿੱਲੀ – ਬਾਲੀਵੁੱਡ ਦੀਆਂ ਹੱਦਾਂ ’ਚੋਂ ਨਿਕਲ ਕੇ ਖੁਦ ਨੂੰ ਗਲੋਬਲ ਸਟਾਰ ਦੇ ਰੂਪ ’ਚ ਸਥਾਪਤ ਕਰ ਚੁੱਕੀ ਪ੍ਰਿਯੰਕਾ ਚੋਪੜਾ ਨੇ ਹੁਣ ਇਕ ਨਵੀਂ ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨ੍ਹਾਂ ਨੂੰ MAMI ਮੁੰਬਈ ਫਿਲਮ ਫੈਸਟੀਵਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰਿਯੰਕਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਦਿੰਦੇ ਹੋਏ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਵੇਗੀ।
ਪ੍ਰਿਯੰਕਾ ਚੋਪੜਾ ਨੇ ਦੀ ਇਕ ਕੋਟ ਦੇ ਨਾਲ ਆਪਣੀ ਗੱਲ ਸ਼ੁਰੂ ਕੀਤੀ – ਹੁਣ ਸਾਨੂੰ ਪਹਿਲਾਂ ਤੋਂ ਕੀਤੇ ਵੱਧ ਇਕ-ਦੂਜੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਕਿਸ ਤਰ੍ਹਾਂ ਦੁਨੀਆ ਦੇਖਦੇ ਹਾਂ, ਇਹ ਸਮਝਣ ਦੀ ਜ਼ਰੂਰਤ ਹੈ। ਇਸ ਲਈ ਸਿਨੇਮਾ ਸਭ ਤੋਂ ਵਧੀਆਂ ਮਾਧਿਅਮ ਹੈ।
ਪ੍ਰਿਯੰਕਾ ਨੇ ਲਿਖਿਆ ਇਸ ਵਿਚਾਰ ਦੇ ਨਾਲ ਮੈਂ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਾਂ… ਜੀਓ ਮਾਮੀ ਫਿਲਮ ਫੈਸਟੀਵਲ ਦੀ ਚੇਅਰਪਰਸਨ। ਭਾਰਤ ਦਾ ਅਗਰਾਨੀ ਫਿਲਮ ਫੈਸਟੀਵਲ। ਇਕ ਸੋਚ ਰੱਖਣ ਵਾਲੇ ਲੋਕਾਂ ਦੀ ਇਕ ਬਿਹਤਰੀਨ ਟੀਮ ਦੇ ਨਾਲ ਕੰਮ ਕਰਦੇ ਹੋਏ, ਅਸੀਂ ਇਸ ਫੈਸਟੀਵਲ ਨੂੰ ਨਵੀਂ ਊਰਜਾ ਦੇ ਨਾਲ ਨਵਾਂ ਰੂਪ ਦੇ ਰਹੇ ਹਾਂ? ਇਹ ਜ਼ੋਰਦਾਰ ਬਦਲਾਅ ਬੀਤੇ ਦੋ ਸਾਲਾਂ ’ਚ ਦੁਨੀਆ ਜਿਸ ਤਰ੍ਹਾਂ ਬਦਲੀ ਹੈ, ਉਸੇ ਅਨੁਸਾਰ ਹੋਵੇਗਾ। ਇਹ ਨਵੀਂ ਸ਼ੁਰੂਆਤ ਲਈ ਮੈਂ ਬਹੁਤ ਉਤਸ਼ਾਹਤ ਹਾਂ।

Related posts

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin

ਧਰਤੀ ਪੁੱਤਰ, ਪੰਜਾਬ ਦਾ ਮਾਣ ਪਿਆਰਾ, ਐਕਸ਼ਨ ਕਿੰਗ ਅਤੇ ਬਾਲੀਵੁੱਡ ਦਾ ਹੀ ਮੈਨ ‘ਧਰਮਿੰਦਰ’ !

admin