News Breaking News International Latest News

ਪੰਜਸ਼ੀਰ ਘਾਟੀ ’ਤੇ ਕਬਜ਼ੇ ਲਈ ਤੇਜ਼ ਹੋਈ ਲੜਾਈ

ਕਾਬੁਲ – ਅਫ਼ਗਾਨਿਸਤਾਨ ’ਚ ਪੰਜਸ਼ੀਰ ਘਾਟੀ ’ਤੇ ਕਬਜ਼ੇ ਬਾਰੇ ਤਾਲਿਬਾਨ ਤੇ ਨਾਰਦਰਨ ਅਲਾਇੰਸ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਦੋਵਾਂ ਹੀ ਧਿਰਾਂ ਨੇ ਦੁਸ਼ਮਣ ਦਾ ਭਾਰੀ ਨੁਕਸਾਨ ਕਰਨ ਦਾ ਦਾਅਵਾ ਕੀਤਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਸ ਨੇ 11 ਚੌਕੀਆਂ ’ਤੇ ਕਬਜ਼ਾ ਕਰ ਕੇ 34 ਅਲਾਇੰਸ ਲੜਾਕਿਆਂ ਨੂੰ ਮਾਰ ਦਿੱਤਾ ਹੈ। ਪੰਜਸ਼ੀਰ ਲਈ ਤਾਲਿਬਾਨ ਨੇਤਾ ਮੁੱਲਾ ਅਮੀਰ ਖਾਨ ਮੋਟਾਕੀ ਤੇ ਨਾਰਦਰਨ ਅਲਾਇੰਸ ਦੇ ਨੇਤਾਵਾਂ ਵਿਚਕਾਰ ਚੱਲ ਰਹੀ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਲੜਾਈ ਫਿਰ ਛਿੜ ਗਈ ਹੈ।

ਨਾਰਦਰਨ ਅਲਾਇੰਸ ਨੇ ਕਿਹਾ ਹੈ ਕਿ ਪੰਜਸ਼ੀਰ ਘਾਟੀ ’ਤੇ ਤਾਲਿਬਾਨ ਕਬਜ਼ਾ ਨਹੀਂ ਕਰ ਸਕੇਗਾ। ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ 24 ਘੰਟੇ ’ਚ ਉਨ੍ਹਾਂ ਦੇ ਲੜਾਕਿਆਂ ਨੇ ਤਾਲਿਬਾਨ ਨਾਲ ਮੁਕਾਬਲਾ ਕਰ ਰਹੇ ਅਮਰੁੱਲ੍ਹਾ ਸਾਲੇਹ ਨੇ ਕਿਹਾ ਕਿ ਅਸੀਂ ਅਫ਼ਗਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ। ਉਨ੍ਹਾਂ ਤਾਲਿਬਾਨ ਤੋਂ ਸਵਾਲ ਪੁੱਛਿਆ ਕਿ ਜੇਕਰ ਦੇਸ਼ ਨੂੰ ਆਪ ’ਤੇ ਜ਼ਰਾ ਵੀ ਭਰੋਸਾ ਹੈ ਤਾਂ ਸਰਹੱਦਾਂ ’ਤੇ ਅਫ਼ਗਾਨ ਨਾਗਰਿਕਾਂ ਦੀ ਭੀੜ ਕਿਉਂ ਲੱਗੀ ਹੋਈ ਹੈ।

Related posts

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ 200 ਹਮਾਇਤੀਆਂ ਨੂੰ ਕੈਦ ਦੀ ਸਜ਼ਾ !

admin

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin