India

ਪੰਜਾਬੀਆਂ ਲਈ ਮਾਣ ਵਾਲੀ ਗੱਲ, ਅਯੁੱਧਿਆ ’ਚ ਸਾਇਨਿੰਗ ਬੋਰਡ ਉੱਤੇ ਦੂਜੇ ਨੰਬਰ ’ਤੇ ਲਿਖੀ ਪੰਜਾਬੀ

ਅਯੁੱਧਿਆ – ਕਿਹਾ ਜਾਂਦਾ ਹੈ ਕਿ ਦੇਸ਼ ਹੋਵੇ ਜਾਂ ਵਿਦੇਸ਼ ਪੰਜਾਬੀ ਜਿਥੇ ਜਾਂਦੇ ਹਨ ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ। ਇਸੇ ਵਿਚਾਲੇ ਅਯੁੱਧਿਆ ਤੋਂ ਪੰਜਾਬੀਆਂ ਲਈ ਇਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਅਯੁੱਧਿਆ ਨਗਰੀ ਜਿਥੇ ਦੀ ਮੁੱਖ ਭਾਸ਼ਾ ਹਿੰਦੀ ਹੈ ਪਰ ਨਗਰ ਨਿਗਮ ਅਯੁੱਧਿਆ ਵੱਲੋਂ ਹਨੂੰਮਾਨ ਗੜ੍ਹੀ ਮੰਦਿਰ ਦੇ ਬਾਹਰ ਲੱਗੇ ਸਾਈਨ ਬੋਰਡ ’ਤੇ ਪੰਜਾਬੀ ਭਾਸ਼ਾ ਨੂੰ ਦੂਜਾ ਸਥਾਨ ਦਿੱਤਾ ਗਿਆ ਹੈ ਅਤੇ ਹਿੰਦੀ ਭਾਸ਼ਾ ਨੂੰ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ। ਸਭ ਤੋਂ ਉੱਪਰ ਕੰਨੜ ਭਾਸ਼ਾ ਨੂੰ ਦਰਸਾਇਆ ਗਿਆ ਹੈ। ਅਯੁੱਧਿਆ ’ਚ ਸ੍ਰੀ ਰਾਮ ਜਨਮ ਭੂਮੀ ’ਤੇ ਬਣੇ ਵਿਸ਼ਾਲ ਰਾਮ ਮੰਦਰ ’ਚ 22 ਜਨਵਰੀ, 2024 ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਅੱਜ ਪ੍ਰਾਸਚਿਤ ਪੂਜਾ ਨਾਲ ਰਸਮਾਂ ਦੀ ਸ਼ੁਰੂਆਤ ਹੋ ਗਈ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਲੱਲਾ ਦੀ ਮੂਰਤੀ 18 ਜਨਵਰੀ ਨੂੰ ਗਰਭ ਗ੍ਰਹਿ ’ਚ ਆਪਣੇ ਸਥਾਨ ’ਤੇ ਰੱਖ ਦਿੱਤੀ ਜਾਵੇਗੀ।

Related posts

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

admin

ਭਾਰਤ ਦੇ 116 ਸ਼ਹਿਰਾਂ ਵਿੱਚ 10 ਹਜ਼ਾਰ ਇਲੈਕਟ੍ਰਿਕ ਬੱਸਾਂ ਦੌੜਨਗੀਆਂ

admin

ਭਾਰਤ ਕੋਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਦੇ ਕਾਫ਼ੀ ਭੰਡਾਰ

admin