ਅੰਮ੍ਰਿਤਸਰ – ਪੰਜਾਬੀ ਫਿਲਮਾਂ ਦੀ ਅਦਾਕਾਰਾ ਜੂਹੀ ਬੱਬਰ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ।
ਉਹਨਾ ਕਿਹਾ ਕਿ ਅੰਮ੍ਰਿਤਸਰ ਨਾਟਸ਼ਾਲਾ ਵਿਚ ਉਹਨਾ ਵਲੌ ਇਕ ਨਾਟਕ ਦੇ ਵਿਚ ਰੋਲ ਪਲੇ ਕਰਨ ਲਈ ਵਾਸਤੇ ਪਹੁੰਚੇ ਹਨ ਪਰ ਉਸ ਤੌ ਪਹਿਲਾ ਵਾਹਿਗੁਰੂ ਦਾ ਉਟ ਆਸਰਾ ਲੈਣ ਲੱਈ ਪਹੁੰਚੇ ਹਾ ਅਤੇ ਵਾਹਿਗੁਰੂ ਆਪਣੀ ਕਿਰਪਾ ਬਣਾਈ ਰਖਣ।
ਤਾ ਜੋ ਆਉਣ ਵੇਲੇ ਸਮੇ ਵਿਚ ਵਾਹਿਗੁਰੂ ਦੀ ਕਿਰਪਾ ਹੋਣ ਬਣੀ ਰਹੇ।ਮੈ ਇਕ ਮਹੀਨੇ ਪਹਿਲਾਂ ਵੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਸਾ ਅਤੇ ਵਾਹਿਗੁਰੂ ਦੀ ਮੇਹਰ ਸਦਕਾ ਫਿਰ ਤੌ ਦਰਸ਼ਨ ਕਰਨ ਦਾ ਮੌਕਾ ਮਿਲ ਸਕਿਆ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਸਾਥੀ ਕਲਾਕਾਰ ਅਤੇ ਸ ਸਰਬਜੀਤ ਸਿੰਘ ਹਾਜ਼ਰ ਸਨ