ਨਾਭਾ / ਪਟਿਆਲਾ – ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਪੰਜਾਬੀ ਟੈਲੀ ਫਿਲਮ “ਜੱਗ ਵਾਲਾ ਮੇਲਾ” ਨਾਭਾ ਦੇ ਹੋਟਲ ਸਿਟੀ ਹਾਰਟ ਵਿਚ ਅੱਜ ਰਿਲੀਜ਼ ਕੀਤੀ ਗਈ।
ਜੇ.ਕੇ.ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਸਰਪੰਚ ਜੱਗੀ ਜਗਦੇਵ ਸਿੰਘ ਬਡਲਾ ਵਲੋਂ ਤਿਆਰ ਕੀਤੀ ਫਿਲਮ “ਜੱਗ ਵਾਲਾ ਮੇਲਾ” ਦੇ ਡਾਇਰੈਕਟਰ ਤੇ ਕਹਾਣੀ ਲੇਖਕ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ , ਸੰਗੀਤਕਾਰ ਇਸ਼ਾਂਤ ਪੰਡਿਤ ਅਤੇ ਟਾਈਟਲ ਗੀਤ “ਜੱਗ ਵਾਲਾ ਮੇਲਾ” ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਤਿਆਰ ਕੀਤਾ ਹੈ। ਇਸ ਮੌਕੇ ਫਿਲਮ ਦੇ ਪ੍ਰਮੱਖ ਆਰਟਿਸਟ ਕਰਨਵੀਰ ਸਿੰਘ, ਐਕਟਰੈਸ ਨੀਲ ਬੈਦਵਾਨ, ਬਾਲਾ ਹਰਵਿੰਦਰ ਸਿੰਘ , ਹਰਜੀਤ ਜੱਸਲ, ਡਾ ਲੱਖੀ ਧੀਰੋਮਾਜਰਾ, ਮੈਡਮ ਪਰਮ ਧਾਲੀਵਾਲ , ਡਾ ਜਗਮੇਲ ਭਾਠੂਆਂ ਤੋਂ ਇਲਾਵਾ ਮੈਡਮ ਮਨਪ੍ਰੀਤ ਅਤੇ ਪਰਮਜੀਤ ਕੌਰ ਸਿੱਧੂ ਅਤੇ ਸਰਪੰਚ ਜੱਗੀ ਦੇ ਸਹਿਯੋਗੀ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਉੱਦਮ ਦੀ ਸ਼ਲਾਂਘਾਂ ਕਰਦਿਆਂ ਡਾ. ਜਗਮੇਲ ਭਾਠੂਆਂ ਨੇ ਕਿਹਾ ਕਿ ਬੁਰੇ ਲੋਕਾਂ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ। ਸਰਪੰਚ ਜੱਗੀ ਅਤੇ ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਧੰਨਵਾਦੀ ਸ਼ਬਦ ਕਹੇ।