Punjab

ਪੰਜਾਬ ’ਚ ਨੌਂ ਲੱਖ ਨੌਜਵਾਨ ਪਰ ਸਿਰਫ਼ 2.58 ਲੱਖ ਦੀ ਬਣੀ ਵੋਟ

ਚੰਡੀਗੜ੍ਹ – ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਡਾ ਐੱਸ ਕਰੁਣਾ ਰਾਜੂ ਨੇ ਸਰਕਾਰੀ ਤੇ ਪ੍ਰਾਈਵੇਟ ਤਕਨੀਕੀ ਯੂਨੀਵਰਸਿਟੀਆਂ ਅਤੇ ਹੋਰ ਉਚੇਰੀ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ।ਡਾ ਰਾਜੂ ਨੇ ਦੱਸਿਆ ਕਿ ਜਨਗਣਨਾ ਦੇ ਅਨੁਮਾਨਿਤ ਅੰਕੜਿਆਂ ਅਨੁਸਾਰ 18-19 ਸਾਲ ਉਮਰ ਵਰਗ ਵਿਚ 9,20,014 ਵਿਅਕਤੀ ਹਨ ਤੇ ਇਨ੍ਹਾਂ ‘ਚੋਂ 2,58,787 ਵੋਟਰ ਵਜੋਂ ਰਜਿਸਟਰਡ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ/ਬੋਰਡਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਾੜੇ ਨੂੰ ਭਰਨ ਲਈ ਰਣਨੀਤੀ ਘੜਨ ਅਤੇ ਉਸਨੂੰ ਅਮਲ ਵਿਚ ਲਿਆਉਣ ਲਈ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਨਾਲ ਇੱਕ ਟੀਮ ਵਜੋਂ ਕੰਮ ਕਰਨ।ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਆਈਟੀ ਤੇ ਸੋਸ਼ਲ ਮੀਡੀਆ ਟੀਮ ਨੇ ਵੋਟਰ ਹੈਲਪਲਾਈਨ ਐਪ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਵੋਟਰ ਰਜਿਸਟੇ੍ਸ਼ਨ ਅਤੇ ਸੋਧ ਲਈ ਫਾਰਮ, ਡਿਜੀਟਲ ਫੋਟੋ ਵੋਟਰ ਸਲਿੱਪਾਂ ਨੂੰ ਡਾਉਨਲੋਡ ਕਰਨਾ, ਸ਼ਿਕਾਇਤਾਂ ਦਾਇਰ ਕਰਨਾ, ਚੋਣ ਲੜ ਰਹੇ ਉਮੀਦਵਾਰਾਂ ਬਾਰੇ ਵੇਰਵੇ ਲੱਭਣਾ ਤੇ ਸਭ ਤੋਂ ਮਹੱਤਵਪੂਰਨ ਚੋਣਾਂ ਦੇ ਅਸਲ-ਸਮੇਂ ਦੇ ਨਤੀਜੇ ਦੇਖਣਾ ਆਦਿ ਵਿਸ਼ੇਸ਼ਤਾਵਾਂ ਉਪਲੱਬਧ ਹਨ।ਵਧੀਕ ਮੁੱਖ ਚੋਣ ਅਫ਼ਸਰ ਮਾਧਵੀ ਕਟਾਰੀਆ ਨੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਯਕੀਨੀ ਬਣਾਉਂਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟੇ੍ਸ਼ਨ ਲਈ ਸਰਗਰਮ ਭੂਮਿਕਾ ਨਿਭਾਉਣ ਵਾਸਤੇ ਪੇ੍ਰਿਤ ਕੀਤਾ। ਇਸ ਤੋਂ ਪਹਿਲਾਂ ਸੀਈਓ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੂਨੀਵਰਸਿਟੀਆਂ ਤੇ ਉਨ੍ਹਾਂ ਦੇ ਸਾਰੇ ਸਬੰਧਤ ਕਾਲਜਾਂ ‘ਚ ਆਨਲਾਈਨ ਦਾਖਲੇ ਦੀ ਪ੍ਰਕਿਰਿਆ ‘ਚ ਵੋਟਰ ਰਜਿਸਟੇ੍ਸ਼ਨ ਨੂੰ ਪੂਰਵ-ਲੋੜੀਂਦੇ ਦਸਤਾਵੇਜ਼ਾਂ ‘ਚ ਸ਼ਾਮਲ ਕਰ ਦਿੱਤਾ ਗਿਆ ਹੈ। ਵੋਟਰ ਵਜੋਂ ਅਜੇ ਦਰਜ ਨਾ ਹੋਏ ਵਿਦਿਆਰਥੀਆਂ ਨੂੰ ਪਹਿਲਾਂ, ਆਨਲਾਈਨ ਦਾਖਲਾ ਫਾਰਮਾਂ ‘ਚ ਸ਼ਾਮਲ ਕੀਤੇ ਗਏ ਫਾਰਮ-6 (ਵੋਟਰ ਵਜੋਂ ਦਰਜ ਹੋਣ ਲਈ) ਨੂੰ ਭਰਨ ਸਬੰਧੀ ਕਿਹਾ ਗਿਆ ਹੈ।

Related posts

ਪੰਜਾਬ ਕੈਬਨਿਟ ’ਚ ਫੇਰਬਦਲ: ਸੰਜੀਵ ਅਰੋੜਾ ਮੰਤਰੀ ਬਣੇ, ਕੁਲਦੀਪ ਸਿੰਘ ਧਾਲੀਵਾਲ ਦੀ ਛੁੱਟੀ !

admin

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

admin

‘ਯੁੱਧ ਨਸ਼ਿਆਂ ਵਿਰੁੱਧ’ ਦੇ 124ਵੇਂ ਦਿਨ ਪੰਜਾਬ ਪੁਲਿਸ ਵਲੋਂ 107 ਨਸ਼ਾ ਤਸਕਰ ਗ੍ਰਿਫ਼ਤਾਰ !

admin