News Breaking News India Latest News

ਪੰਜਾਬ ‘ਚ ਸਿਆਸੀ ਬਵਾਲ ‘ਤੇ ਬਿਹਾਰ ‘ਚ JDU ਬੁਲਾਰੇ ਬੋਲੇ

ਬਿਹਾਰ – ਪੰਜਾਬ ਕਾਂਗਰਸ   ‘ਚ ਮਚੇ ਘਮਸਾਨ ‘ਤੇ ਕੈਪਟਨ ਅਮਰਿੰਦਰ ਸਿੰਘ   ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਨਾਲ ਬਿਹਾਰ ‘ਚ ਵੀ ਸਿਆਸੀ ਬਿਆਨਬਾਜੀ ਚਰਮ ‘ਤੇ ਹੈ। ਭਾਜਪਾ  ਤੇ  ਦੇ ਆਗੂ ਇਸ ਮਸਲੇ ‘ਤੇ ਜ਼ਿਆਦਾ ਮੁਖਰ ਹਨ। ਇਸ ਵਿਚਕਾਰ   ਦੇ ਬੁਲਾਰਾ ਡਾ. ਅਜੇ ਆਲੋਕ   ਨੇ ਕਾਂਗਰਸ ‘ਤੇ ਤਨਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਕਾਂਗਰਸ ਨੂੰ ਵੀ ਲੈ ਡੁੱਬਿਆ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਨੇ ਇਹ ਜਤਾ ਦਿੱਤਾ ਕਿ ਆਤਮਸਨਮਾਨ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਹੈ। ਪੰਜਾਬ ਦੇ ਭਾਵੀ ਮੁੱਖ ਮੰਤਰੀ ਨੂੰ ਲੈ ਕੇ ਉਨ੍ਹਾਂ ਨੇ ਅਜੀਬ ਗੱਲ ਕਹੀ ਹੈ। ਆਗੂ ਨੇ ਰਾਹੁਲ ਗਾਂਧੀ  ਤੇ ਪ੍ਰਿਅੰਕਾ ਗਾਂਧੀ  ਦਾ ਨਾਂ ਲਏ ਬ਼ਗੈਰ ਕਿਹਾ ਕਿ ਭਰਾ-ਭੈਣ ਦੀ ਜੁਗਲਬੰਦੀ ਸੋਨੀਆ ਗਾਂਧੀ ਹੀ ਝੱਲ ਸਕਦੀ ਹੈ। ਅਜੇ ਆਲੋਕ ਨੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਹੁਣ ਰਾਘਵ ਚੱਢਾ  ਦੀ ਰਾਖੀ ਸਾਵੰਤ   ਨੂੰ ਝੇਲਣ ਲਈ ਤਿਆਰ ਰਹਿਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਤੌਰ ‘ਤੇ ਕਈ ਚਿਹਰਿਆਂ ਦੀ ਚਰਚਾ ਚੱਲ ਰਹੀ ਹੈ। ਇਨ੍ਹਾਂ ‘ਚ ਇਕ ਚਿਹਰਾ ਅੰਬਿਕਾ ਸੋਨੀ  ਦਾ ਵੀ ਹੈ। ਹਾਲਾਂਕਿ ਖ਼ੁਦ ਅੰਬਿਕਾ ਸੋਨੀ ਨੇ ਫਿਲਹਾਲ ਪੰਜਾਬ ਦੀ ਰਾਜਨੀਤੀ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਫਿਲਹਾਲ ਰਾਜਸਭਾ ਦੀ ਮੈਂਬਰ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin