ਪਟਿਆਲਾ – ਪੰਜਾਬ ਦੇ ਥਰਮਲਾਂ ਵਿਚ ਕੋਲੇ ਦੀ ਸਥਿਤੀ ਹਾਲੇ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਸਰਕਾਰੀ ਥਰਮਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ ਨਿੱਜੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ। ਸ਼ਨਿੱਚਰਵਾਰ ਨੂੰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ ਹੈ। ਮੰਗ ਪੂਰੀ ਕਰਨ ਲਈ ਨਿੱਜੀ ਥਰਮਲ ਪਲਾਂਟਾਂ ਤੋਂ ਤਿੰਨ ਹਜ਼ਾਰ ਤੋਂ ਵੱਧ ਤੇ ਹਾਈਡਲਾਂ ਤੋਂ 600 ਮੈਗਾਵਾਟ ਤੋਂ ਵੱਧ ਬਿਜਲੀ ਲਈ ਗਈ ਹੈ।
ਇਸ ਤੋਂ ਇਲਾਵਾ ਹੋਰ ਬਿਜਲੀ ਹੋਰ ਵਸੀਲਿਆਂ ਤੋਂ ਲੈ ਕੇ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਝਾਰਖੰਡ ਤੋਂ ਕੋਲੇ ਦਾ ਸਟਾਕ ਨਾ ਪੂਰ ਸਮਰੱਥਾ ਨਾ ਹਾਸਲ ਨਹੀਂ ਹੋ ਰਿਹਾ ਹੈ। ਸ਼ਨਿੱਚਰਵਾਰ ਨੂੰ ਸਰਕਾਰੀ ਪਲਾਂਟ ਬੰਦ ਰੱਖੇ ਗਏ ਜਦੋਂਕਿ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੇ ਤਲੰਡੀ ਸਾਬੋ ਪਲਾਂਟ ਦੇ 2-2 ਯੂਨਿਟ ਪੂਰੀ ਸਮਰੱਥਾ ਨਾਲ ਚਾਲੂ ਰੱਖੇ ਗਏ ਤੇ ਗੋਇੰਦਵਾਲ ਪਲਾਂਟ ਦੇ 2 ਯੂਨਿਟ ਅੱਧੀ ਸਮਰੱਥਾ ਨਾਲ ਚੱਲਦੇ ਰਹੇ।