NewsBreaking NewsLatest NewsPunjab

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਵਿਦਾਇਗੀ

ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਅੱਜ ਪੰਜਾਬ ਰਾਜ ਭਵਨ ‘ਚ ਵਿਦਾਇਗੀ ਦਿੱਤੀ ਗਈ। ਵੀਪੀ ਸਿੰਘ ਬਦਨੌਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਕੇ ਸ਼ਹਿਰ ਤੋਂ ਰੁਖ਼ਸਤ ਹੋਏ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ 22 ਅਗਸਤ ਨੂੰ ਹੀ ਪੂਰਾ ਹੋ ਗਿਆ ਸੀ, ਉੱਥੇ ਹੀ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

ਪੰਜਾਬ ਰਾਜ ਭਵਨ ‘ਚ ਵਿਦਾਇਗੀ ਸਮਾਗਮ ‘ਚ ਐਡਵਾਈਜ਼ਰ ਧਰਮਪਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀਪੀ ਸਿੰਘ ਬਦਨੌਰ ਨੂੰ ਬੁਕੇ ਭੇਟ ਕਰ ਕੇ ਵਿਦਾਇਗੀ ਦਿੱਤੀ। ਇਸ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੀ ਖਾਸ ਤੌਰ ‘ਤੇ ਬਦਨੌਰ ਨੂੰ ਵਿਦਾਇਗੀ ਦੇਣ ਪਹੁੰਚੇ ਸਨ। ਕੈਪਟਨ ਨੇ ਬਦਨੌਰ ਨੂੰ ਗੁਲਦਸਤਾ ਭੇਟ ਕਰ ਕੇ ਵਿਦਾਇਗੀ ਦਿੱਤੀ।ਪ੍ਰਸ਼ਾਸਕ ਬਦਨੌਰ ਦੇ ਕਾਰਜਕਾਲ ‘ਚ ਜ਼ਿਆਦਾਤਰ ਸਮਾਰਟ ਸਿਟੀ ਪ੍ਰੋਜੈਕਟ ਸਿਰੇ ਚੜ੍ਹੇ। ਇਨ੍ਹਾਂ ਵਿਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਪ੍ਰੋਜੈਕਟ ਹੈ ਜਿਸ ‘ਤੇ ਅਗਲੇ ਮਹੀਨੇ ਕੰਮ ਸ਼ੁਰੂ ਹੋਣ ਵਾਲਾ ਹੈ। ਸ਼ਹਿਰ ‘ਚ ਇਸ ਵੇਲੇ ਸਾਈਕਲ ਸ਼ੇਅਰਿੰਗ ਪ੍ਰੋਜੈਕਟ ਦੇ ਨਾਲ-ਨਾਲ ਸਵੱਛਤਾ ਮੁਹਿੰਮ ਤਹਿਤ ਸੁੱਕੇ ਤੇ ਗਿੱਲੇ ਕੂੜੇ ਦਾ ਸੈਗ੍ਰੀਗੇਸ਼ਨ ਸਿਸਟਮ ਵੀ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਤੋਂ ਸ਼ਹਿਰ ਲਈ ਵੱਧ ਤੋਂ ਵੱਧ ਫੰਡ ਲਿਆਉਣ ਦਾ ਕੰਮ ਹੋਇਆ। ਬਦਨੌਰ ਦੇ ਕਾਰਜਕਾਲ ‘ਚ ਹੀ ਸਾਰੇ ਪਿੰਡ ਨਗਰ ਨਿਗਮ ਨੂੰ ਟਰਾਂਸਫਰ ਕੀਤੇ ਗਏ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸ਼ਹਿਰ ਵਾਸੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਹਮੇਸ਼ਾ ਫ਼ੈਸਲੇ ਲਏ। ਪੰਜਾਬ ਦੇ ਰਾਜਪਾਲ ਹੋਣ ਦੇ ਬਾਵਜੂਦ ਉਨ੍ਹਾਂ ਬਿਨਾਂ ਸਿਆਸੀ ਦਬਾਅ ‘ਚ ਚੰਡੀਗੜ੍ਹ ਲਈ ਜ਼ਿਆਦਾ ਕੰਮ ਕੀਤਾ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਤਿੰਨ ਵੱਖ-ਵੱਖ ਸਲਾਹਕਾਰਾਂ ਨਾਲ ਕੰਮ ਕੀਤਾ ਜਿਨ੍ਹਾਂ ਵਿਚ ਪਰਿਮਲ ਰਾਏ, ਮਨੋਜ ਪਰੀਦਾ ਤੇ ਧਰਮ ਪਾਲ ਦਾ ਨਾਂ ਸ਼ਾਮਲ ਹੈ।

Related posts

ਨੈਤਿਕਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਇੰਟਰ ਕਾਲਜ ਭਾਸ਼ਣ ਮੁਕਾਬਲਾ ਕਰਵਾਇਆ ਗਿਆ

admin

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin