ਨਵੀਂ ਦਿੱਲੀ – ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਇਸ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਸਦਨ ਵਿਚ ਹੰਗਾਮਾ ਕਰਕੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾ ਰਹੀ ਹੈ। ਮੁਅੱਤਲ ਸੰਸਦ ਮੈਂਬਰਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਜਿੱਥੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਸੰਸਦ ਮੈਂਬਰ ਇਸ ‘ਤੇ ਮੁਆਫੀ ਨਹੀਂ ਮੰਗਣਗੇ, ਉਥੇ ਹੀ ਸਰਕਾਰ ਅਤੇ ਦੋਵਾਂ ਸਦਨਾਂ ਦੇ ਸਪੀਕਰ ਚਾਹੁੰਦੇ ਹਨ ਕਿ ਸੰਸਦ ਮੈਂਬਰਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਦੱਸ ਦੇਈਏ ਕਿ ਰੌਲੇ-ਰੱਪੇ ਕਾਰਨ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
