ਲੰਡਨ – ਫਰਾਂਸ ਦੇ ਰਾਸ਼ਟਰਪਤੀ ਐਮਨੁਅਲ ਮੈਕਰੋਂ ਨੇ ਕਿਹਾ ਕਿ ਉਹ ਬਰਤਾਨੀਆ ‘ਤੇ ਲਗਾਈਆਂ ਪਾਬੰਦੀਆਂ ਨੂੰ ਰੱਦ ਕਰ ਰਹੇ ਹਨ ਤਾਂਕਿ ਬ੍ਰੈਕਜ਼ਿਟ ਤੋਂ ਬਾਅਦ ਦੇ ਮੱਛੀ ਕਾਰੋਬਾਰ ਦੇ ਅਧਿਕਾਰਾਂ ‘ਤੇ ਸ਼ੁਰੂ ਹੋਏ ਦੁਵੱਲੇ ਵਿਵਾਦ ਨੂੰ ਸੁਲਝਾਉਣ ਲਈ ਨਵੇਂ ਪ੍ਰਸਤਾਵ ‘ਤੇ ਗੱਲਬਾਤ ਹੋਵੇ। ਹਾਲਾਂਕਿ ਉਹ ਹਾਰਵੇ ਬੰਦਰਗਾਹ ‘ਤੇ ਫਰਾਂਸ ਵੱਲੋਂ ਜ਼ਬਤ ਕੀਤਾ ਗਿਆ ਬਿਟਿ੍ਸ਼ ਜਹਾਜ਼ ਅਜੇ ਵੀ ਛੱਡਿਆ ਨਹੀਂ ਗਿਆ। ਜਹਾਜ਼ ਦੇ ਮਾਲਕ ਨੇ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਕਿਹਾ ਸੀ ਕਿ ਉਹ ਸੋਮਵਾਰ ਤੋਂ ਇਕ-ਦੂਜੇ ਦੇ ਜਲ ਖੇਤਰ ‘ਚ ਮੱਛੀ ਦਾ ਕਾਰੋਬਾਰ ਕਰਨ ‘ਤੇ ਪਾਬੰਦੀ ਲਗਾ ਦੇਵੇਗਾ। ਪਿਛਲੇ ਕੁਝ ਦਿਨਾਂ ਤੋਂ ਯੂਰਪ ਦੇ ਦੋ ਸਭ ਤੋਂ ਵੱਡੇ ਅਰਥਚਾਰੇ ਮੱਛੀਆਂ ਫੜਨ ਦੇ ਕਾਰੋਬਾਰ ‘ਤੇ ਆਹਮੋ-ਸਾਹਮਣੇ ਹਨ।
ਹਾਲਾਂਕਿ ਮੈਕਰੋਂ ਨੇ ਬੀਤੇ ਸੋਮਵਾਰ ਨੂੰ ਗਲਾਸਗੋ ‘ਚ ਹੋਏ ਸੰਯੁਕਤ ਰਾਸ਼ਟਰ ਵਾਤਾਵਰਨ ਸੰਮੇਲਨ ਦੌਰਾਨ ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇਸ ਗੱਲਬਾਤ ਤੋਂ ਬਾਅਦ ਫਰਾਂਸ ਨੇ ਆਪਣੀ ਪਾਬੰਦੀ ਨੂੰ ਿਫ਼ਲਹਾਲ ਟਾਲ਼ ਦਿੱਤਾ ਹੈ। ਉਹ ਉਨ੍ਹਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ। ਹੁਣ ਇਸ ਮੁੱਦੇ ‘ਤੇ ਨਵੇਂ ਸਿਰੇ ਤੋਂ ਦੁਵੱਲੀ ਗੱਲਬਾਤ ਹੋਵੇਗੀ। ਮੈਕਰੋਂ ਨੇ ਵੀ ਕਿਹਾ ਕਿ ਬਿ੍ਟਿਸ਼ ਪੱਖ ਅਗਲੇ ਦਿਨ ਗੱਲਬਾਤ ਜਾਰੀ ਰੱਖਣ ਲਈ ਆਉਣ ਵਾਲਾ ਹੈ।