ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਹਰਸਿਮਰਨ ਸਿੰਘ ਭੰਡਾਲ (MA, 4th year medical student) ਵੱਲੋ ਪੰਜਾਬੀ ਕਮਿਊਨਿਟੀ ਅੰਦਰ ਵੱਧ ਰਹੇ ਮੈਂਟਲ ਹੈਲਥ ਮੁੱਦਿਆਂ ਨੂੰ ਲੈਕੇ ਇੱਕ ਬੜਾ ਵਧੀਆ ਪ੍ਰੋਗਰਾਮ ਇੰਡੀਅਨ ਕਬਾਬ ਰੈਸਟੋਰੈਂਟ ਫਰਿਜ਼ਨੋ ਵਿਖੇ ਕਰਵਾਇਆ ਗਿਆ। ਜਿੱਥੇ ਉਸਦਾ ਸਾਥ ਦੇਣ ਲਈ ਹੋਰ ਪੰਜਾਬੀ ਡਾਕਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਆਪਣੀ ਕਿਸਮ ਦਾ ਫਰਿਜ਼ਨੋ ਵਿਖੇ ਪਹਿਲਾ ਮੈਂਟਲ ਹੈਲਥ ਨਾਲ ਸਬੰਧਤ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦਾ ਲਾਹਾ ਲੈਣ ਲਈ ਆਸ ਤੋ ਵੱਧ ਪੰਜਾਬੀ ਪਹੁੰਚੇ।
ਇਸ ਦੌਰਾਨ ਹਰਸਿਮਰਨ ਸਿੰਘ ਭੰਡਾਲ ਨੇ ਡਾਕਟਰਾਂ ਦਾ ਇੱਕ ਪੈਨਲ ਬਣਾਇਆ। ਇਸ ਪੈਨਲ ਤੋਂ ਲੋਕ ਮੈਂਟਲ ਹੈਲਥ ਨੂੰ ਲੈਕੇ ਸਵਾਲ ਪੁੱਛ ਰਹੇ ਸਨ। ਇਸ ਮੌਕੇ ਬੋਲਦਿਆਂ ਹਰਸਿਮਰਨ ਭੰਡਾਲ ਨੇ ਕਿਹਾ ਕਿ ਮੈਂਟਲ ਹੈਲਥ ਪੰਜਾਬੀ ਕਮਿਊਨਿਟੀ ਲਈ ਇੱਕ ਵੱਡਾ ਮੁੱਦਾ ਹੈ, ਇਸ ਬਾਰੇ ਗੱਲਬਾਤ ਕਰਨ ਤੋਂ ਪੰਜਾਬੀ ਕਮਿਊਨਿਟੀ ਵਿੱਚ ਬੜੀ ਵੱਡੀ ਝਿੱਜਕ ਹੈ। ਹੌਲੀ ਹੌਲੀ ਇਹ ਬਿਮਾਰੀ ਵੱਡਾ ਰੂਪ ਧਾਰਨ ਕਰ ਜਾਂਦੀ ਹੈ। ਜਿਹੜੀ ਕਿ ਬਾਅਦ ਵਿੱਚ ਬੜੀਆਂ ਵੱਡੀਆਂ ਮੁਸ਼ਕਲਾਂ ਪੈਦਾ ਕਰਦੀ ਹੈ। ਉਹਨਾਂ ਇਹਦੇ ਲੱਛਣਾਂ ਤੇ ਇਲਾਜ ਬਾਰੇ ਖੁੱਲਕੇ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਦਾ ਸਾਥ ਦੇਣ ਲਈ ਪੈਨਲ ਵਿੱਚ ਗੁਲਵੀਨ ਕੌਰ ਚੀਮਾ Lcsw (ਕਲੀਨਿਕਲ ਸ਼ੋਸ਼ਲ ਵਰਕਰ ਅਤੇ ਥੈਰਪਿਸਟ), ਡਾ. ਸਿਮਰਨ ਕੌਰ ਮਾਨ (PHD, MPH, CHES ਪਬਲਿਕ ਹੈਲਥ ਰੀਸਚਰ), ਡਾ. ਜਗਮੀਤ ਕੌਰ ਚੰਨ (MD psychiatrist), ਜਗਦੀਪ ਬਰਾੜ (ਸ਼ੋਸ਼ਲ ਵਰਕਰ) ਆਦਿ ਸ਼ਾਮਲ ਸਨ। ਡਾ. ਹਰਸਿਮਰਨ ਸਿੰਘ ਭੰਡਾਲ ਜਿਹੜੇ ਕਿ ਪੀ.ਸੀ.ਏ. ਮੈਬਰ ਸ. ਸੁੱਖਬੀਰ ਸਿੰਘ ਭੰਡਾਲ ਦੇ ਬੇਟੇ ਹਨ। ਇਹ ਆਪ ਮੈਡੀਕਲ ਦੇ ਚੌਥੇ ਸਾਲ ਦੇ ਵਿਦਿਆਰਥੀ ਹਨ।ਇਹਨਾਂ ਨੇ ਅਗਲੇ ਚੌਹ ਮਹੀਨਿਆਂ ਵਿੱਚ (MPH , ਡਬਲ MD ( ਸਾਈਕ ਅਤੇ ਇੰਨਟਰਨਲ ਮੈਡੀਸਨ ) ਦੀ ਪੜ੍ਹਾਈ ਸਮਾਪਤ ਕਰ ਲੈਣੀ ਹੈ। ਇਸ ਨੌਜਵਾਨ ਦਾ ਸੁੱਪਨਾ ਹੈ ਕਿ ਪੰਜਾਬੀਆਂ ਨੂੰ ਮੈਂਟਲ ਹੈਲ਼ਥ ਤੋ ਜਾਣੂ ਕਰਵਾਇਆ ਜਾਵੇ ਤੇ ਇਹ ਸਮਾਗਮ ਇੱਕ ਸ਼ੁਰੂਆਤ ਸੀ, ਅਗਲਾ ਪ੍ਰੋਗਰਾਮ ਵੱਡੀ ਪੱਧਰ ਅਤੇ ਪੀ.ਸੀ.ਏ. ਦੇ ਸਹਿਯੋਗ ਨਾਲ ਜਲਦ ਦੁਬਾਰਾ ਫਰਿਜ਼ਨੋ ਵਿਖੇ ਕਰਵਾਇਆ ਜਾਵੇਗਾ।