ਪਟਨਾ – ਆਈਬੀ ਦੀ ਜਾਣਕਾਰੀ ‘ਤੇ ਬਿਹਾਰ ਏਟੀਐੱਸ ਨੇ ਐਤਵਾਰ ਨੂੰ ਰਾਜਧਾਨੀ ਵਿਚ ਵੱਡੀ ਕਾਮਯੋਬੀ ਹਾਸਿਲ ਕੀਤੀ ਹੈ। ਪਾਕਿਸਤਾਨੀ ਮਹਿਲਾ ਨੂੰ ਖੁਫੀਆ ਜਾਣਕਾਰੀ ਦੇਣ ਦੇ ਦੋਸ਼ ‘ਚ ਪਟਨਾ ਦੇ ਦਾਨਾਪੁਰ ਇਲਾਕੇ ਤੋਂ ਫੌਜ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਵਾਨ ‘ਤੇ ਗੁਆਂਢੀ ਦੇਸ਼ ਦੀ ਇਕ ਔਰਤ ਨੂੰ ਫੋਨ ‘ਤੇ ਖੇਤਰ ਦੀ ਜਾਣਕਾਰੀ ਦੇਣ ਦਾ ਦੋਸ਼ ਹੈ। ਹਨੀ ਟ੍ਰੈਪ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਜਵਾਨ ਨੇ ਮੁੱਢਲੀ ਪੁੱਛਗਿੱਛ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਦੋਸ਼ੀ ਜਨਾਰਦਨ ਪ੍ਰਸਾਦ ਸਿੰਘ ਬਿਹਾਰ ਦੇ ਨਾਲੰਦਾ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਪੁਣੇ ‘ਚ ਤਾਇਨਾਤ ਹੈ। ਜਵਾਨ ਤੋਂ ਖਗੌਲ ਥਾਣੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।
