India

ਫ਼ੌਜ ਦਾ ਜਵਾਨ ਪਾਕਿਸਤਾਨੀ ਮਹਿਲਾ ਨੂੰ ਦੇ ਰਿਹਾ ਸੀ ਦੇਸ਼ ਦੀ ਖ਼ੁਫੀਆ ਜਾਣਕਾਰੀ

ਪਟਨਾ – ਆਈਬੀ ਦੀ ਜਾਣਕਾਰੀ ‘ਤੇ ਬਿਹਾਰ ਏਟੀਐੱਸ ਨੇ ਐਤਵਾਰ ਨੂੰ ਰਾਜਧਾਨੀ ਵਿਚ ਵੱਡੀ ਕਾਮਯੋਬੀ ਹਾਸਿਲ ਕੀਤੀ ਹੈ। ਪਾਕਿਸਤਾਨੀ ਮਹਿਲਾ ਨੂੰ ਖੁਫੀਆ ਜਾਣਕਾਰੀ ਦੇਣ ਦੇ ਦੋਸ਼ ‘ਚ ਪਟਨਾ ਦੇ ਦਾਨਾਪੁਰ ਇਲਾਕੇ ਤੋਂ ਫੌਜ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਵਾਨ ‘ਤੇ ਗੁਆਂਢੀ ਦੇਸ਼ ਦੀ ਇਕ ਔਰਤ ਨੂੰ ਫੋਨ ‘ਤੇ ਖੇਤਰ ਦੀ ਜਾਣਕਾਰੀ ਦੇਣ ਦਾ ਦੋਸ਼ ਹੈ। ਹਨੀ ਟ੍ਰੈਪ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਜਵਾਨ ਨੇ ਮੁੱਢਲੀ ਪੁੱਛਗਿੱਛ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਦੋਸ਼ੀ ਜਨਾਰਦਨ ਪ੍ਰਸਾਦ ਸਿੰਘ ਬਿਹਾਰ ਦੇ ਨਾਲੰਦਾ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਪੁਣੇ ‘ਚ ਤਾਇਨਾਤ ਹੈ। ਜਵਾਨ ਤੋਂ ਖਗੌਲ ਥਾਣੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਹਿੰਦੂਤਵੀ ਛੱਤਰੀ ਬਨਾਮ ਖੇਤਰੀ ਦਲ

admin

ਮਾਨ ਸਰਕਾਰ ਦੇ ਚੰਗੇ ਫੈਸਲੇ ਕਾਰਨ ਇਸ ਵਾਰ  ਪੰਜਾਬ ਦੇ 50,000 ਪਰਿਵਾਰਾਂ ਦੀ ਦੀਵਾਲੀ  ਖੁਸ਼ਹਾਲ ਹੋਈ -ਆਪ

Bunty

ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੇ ਪਿੱਛੇ ਦਾ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ: ਰਾਹੁਲ ਗਾਂਧੀ

Bunty