Sport

ਫਿਰੌਜ਼ਾ ਨੇ ਜੀਸੀਟੀ ਤੇ ਸਿੰਕਫੀਲਡ ਪੜਾਅ ਜਿੱਤਿਆ, ਗੁਕੇਸ਼ ਸੰਯੁਕਤ ਪੰਜਵੇਂ ਸਥਾਨ ਤੇ ਰਹੇ

ਸੇਂਟ ਲੁਈਸ- ਫਰਾਂਸੀਸੀ ਗ੍ਰੈਂਡਮਾਸਟਰ ਅਲੀਰੇਜ਼ਾ ਫਿਰੌਜ਼ਾ ਫਾਈਨਲ ਮੈਚ ਵਿਚ ਭਾਰਤੀ ਸਟਾਰ ਖਿਡਾਰੀ ਆਰ ਪ੍ਰਗਿਆਨੰਦਾ ਨਾਲ ਡਰਾਅ ਖੇਡਣ ਦੇ ਬਾਵਜੂਦ ਸਿੰਕਫੀਲਡ ਕੱਪ ਵਿਚ ਚੈਂਪੀਅਨ ਬਣਨ ਦੇ ਨਾਲ ਗ੍ਰਾਂ ਸ਼ਤਰੰਜ ਟੂਰ (ਜੀਸੀਟੀ) 2024 ਜਿੱਤਣ ਵਿਚ ਸਫਲ ਰਹੇ। ਫਿਰੌਜ਼ਾ ਨੂੰ ਟੂਰਨਾਮੈਂਟ ਵਿੱਚ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ, ਉਨ੍ਹਾਂ ਨੇ ਬਚੀਆਂ ਤਿੰਨ ਗੇਮਾਂ ਵਿੱਚ ਤਿੰਨ ਜਿੱਤੀਆਂ ਅਤੇ ਤਿੰਨ ‘ਚ ਡਰਾਅ ਖੇਡਿਆ।ਜੀਸੀਟੀ ਦੇ ਡਿਫੈਂਡਿੰਗ ਚੈਂਪੀਅਨ ਫੈਬੀਆਨੋ ਕਾਰੂਆਨਾ ਨੂੰ ਆਖ਼ਰੀ ਦੌਰ ਦੀ ਗੇਮ ਵਿੱਚ ਹਾਲੈਂਡ ਦੇ ਅਨੀਸ਼ ਗਿਰੀ ‘ਤੇ ਜਿੱਤ ਦੇ ਬਾਵਜੂਦ 5.5 ਅੰਕਾਂ ਨਾਲ ਦੂਜੇ ਸਥਾਨ ‘ਤੇ ਸਬਰ ਕਰਨਾ ਪਿਆ। ਫਰਾਂਸ ਦੇ ਮੈਕਸਿਮ ਵਾਚਿਅਰ ਲਾਗਾਵੇਰ ਅਤੇ ਨੋਡਿਰਬੇਕ ਅਬਦੁਸਤੋਰੋਵ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ। ਲਾਗਾਵੇਰ ਨੇ ਚੀਨ ਦੇ ਡਿੰਗ ਲਿਰੇਨ ਨੂੰ ਅਤੇ ਨੋਡਿਰਬੇਕ ਨੇ ਰੂਸ ਦੇ ਇਆਨ ਨੇਪੋਮਨੀਆਚਚੀ ਨੂੰ ਆਖਰੀ ਦੌਰ ਦੀਆਂ ਖੇਡਾਂ ਵਿੱਚ ਹਰਾਇਆ। ਦੋਵੇਂ ਪੰਜ-ਪੰਜ ਅੰਕਾਂ ‘ਤੇ ਕਾਰੂਆਨਾ ਤੋਂ ਅੱਧਾ ਅੰਕ ਪਿੱਛੇ ਰਹੇ। ਭਾਰਤ ਦੇ ਪ੍ਰਗਨਾਨੰਦ ਅਤੇ ਡੀ ਗੁਕੇਸ਼ 4.5 ਅੰਕਾਂ ਨਾਲ ਸਾਂਝੇ ਤੌਰ ‘ਤੇ ਪੰਜਵੇਂ ਸਥਾਨ ‘ਤੇ ਰਹੇ। ਦੋਵਾਂ ਨੇ ਨੌਂ ਡਰਾਅ ਖੇਡੇ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin