ਮਨੀਲਾ – ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਦੇਸ਼ ਦੇ ਦੱਖਣ ਵਿਚ ਹੋਏ ਬੰਬ ਧਮਾਕੇ ਲਈ „ਵਿਦੇਸ਼ੀ ਅੱਤਵਾਦੀਆਂ” ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਧਮਾਕੇ ਵਿਚ ਚਾਰ ਕੈਥੋਲਿਕ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਧਮਾਕੇ ਕਾਰਨ ਰਾਜਧਾਨੀ ਮਨੀਲਾ ਸਮੇਤ ਹੋਰ ਥਾਵਾਂ ‘’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਖਣੀ ਮਰਾਵੀ ਸ਼ਹਿਰ ਵਿੱਚ ਮਿੰਡਾਨਾਓ ਸਟੇਟ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਵਿੱਚ ਪ੍ਰਾਰਥਨਾ ਸਭਾ ਵਿੱਚ ਹਾਜ਼ਰ ਵਿਦਿਆਰਥੀ ਅਤੇ ਅਧਿਆਪਕ ਇੱਕ ਸ਼ੱਕੀ ਬੰਬ ਧਮਾਕੇ ਵਿੱਚ ਮਾਰੇ ਗਏ। ਸਰਕਾਰੀ ਕੰਪਲੈਕਸ ਦੇ ਸੁਰੱਖਿਆ ਮੁਖੀ ਤਾਹਾ ਮੰਡਗਨ ਨੇ ‘ਐਸੋਸੀਏਟਿਡ ਪ੍ਰੈਸ’ ਨੂੰ ਫ਼ੋਨ ‘ਤੇ ਇਹ ਜਾਣਕਾਰੀ ਦਿੱਤੀ। ਜ਼ਖਮੀਆਂ ਨੂੰ ਹਸਪਤਾਲਾਂ ‘’ਚ ਦਾਖਲ ਕਰਵਾਇਆ ਗਿਆ। ਖੇਤਰੀ ਫੌਜੀ ਕਮਾਂਡਰ ਮੇਜਰ ਜਨਰਲ ਗੈਬਰੀਅਲ ਵਿਰੇ ਤੀਜੇ ਨੇ ਦੱਸਿਆ ਕਿ ਧਮਾਕੇ ਵਿੱਚ ਤਿੰਨ ਔਰਤਾਂ ਸਮੇਤ ਚਾਰ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ 50 ਹੋਰਾਂ ਨੂੰ ਇਲਾਜ ਲਈ ਦੋ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।