Bollywood

ਬਲੈਕ ਫ੍ਰਾਈਡੇ ਦੇ ਅਦਾਕਾਰ ਜਤਿੰਦਰ ਸ਼ਾਸਤਰੀ ਦਾ ਹੋਇਆ ਦੇਹਾਂਤ

ਨਵੀਂ ਦਿੱਲੀ – ਫਿਲਮ ਇੰਡਸਟਰੀ ਤੋਂ ਇਕ ਵਾਰ ਫਿਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ‘ਬਲੈਕ ਫਰਾਈਡੇ’ ਤੋਂ ਲੈ ਕੇ ‘ਇੰਡੀਆਜ਼ ਮੋਸਟ ਵਾਂਟੇਡ’ ਤਕ ਕਈ ਫਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦੇਣ ਵਾਲੇ ਅਭਿਨੇਤਾ ਜਤਿੰਦਰ ਸ਼ਾਸਤਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਇਕ ਖਾਸ ਪਛਾਣ ਬਣਾਈ ਸੀ। ਜੀਤੇਂਦਰ ਹਿੰਦੀ ਥੀਏਟਰ ਸਰਕਟ ਵਿੱਚ ਜੀਤੂ ਭਾਈ ਦੇ ਨਾਂ ਨਾਲ ਮਸ਼ਹੂਰ ਹਨ। ਜਤਿੰਦਰ ਨੇ ਭਾਵੇਂ ਕਈ ਫ਼ਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਈਆਂ ਹੋਣ ਪਰ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਹੈ। ਅਦਾਕਾਰ ਦੀ ਮੌਤ ਦੀ ਖਬਰ ਨਾਲ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਫੈਨਜ਼ ਤੇ ਸਿਤਾਰੇ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।

Related posts

‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !

admin

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin