ArticlesPollywood

ਬਹੁਪੱਖੀ ਸਖ਼ਸੀਅਤ ਦਾ ਮਾਲਕ ਗੀਤਕਾਰ – ਮੋਨੇ ਵਾਲਾ

ਲੇਖਕ:: ਹਰਜਿੰਦਰ ਸਿੰਘ ਜਵੰਧਾ

ਹੋਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ ਓਹਨਾ ਨੂੰ ਬਹੁਤ ਚਾਅ ਚੜਦਾ ਸੀ ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ। ਉਨਾਂ ਦਿਨਾਂ ਵਿੱਚ ਦੇਬੀ ਮਖਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਹੇ। ਉਹ ਉਨਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਹੋਲੀ-ਹੋਲੀ ਗੀਤਕਾਰੀ ਵੱਲ ਉਹਨਾਂ ਦਾ ਰੁਝਾਨ ਹੋਰ ਵੀ ਵੱਧਦਾ ਗਿਆ। ਇਸ ਖੇਤਰ ਵਿੱਚ ਕੁਝ ਸਾਲਾਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਉਨਾਂ ਦੇ ਗੀਤ ਨੂੰ ਰਿਕਾਰਡ ਕੀਤਾ ਗਿਆ। ਉਹ ਇਸ ਬਾਰੇ ਗੱਲ ਕਰਦੇ ਦੱਸਦੇ ਨੇ ਕਿ ਨਾਮੀ ਸੰਗੀਤਕਾਰ ਜੋੜੀ “ਦੇਸੀ ਕਰੂ” ਨੇ ਓਹਨਾ ਦਾ ਪਹਿਲਾ ਗੀਤ “ਦੇ ਕੇ ਮਹਿੰਗਿਆ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ” ਜੋਰਡਨ ਸੰਧੂ ਦੀ ਆਵਾਜ਼ ਵਿੱਚ ਰਿਕਾਰਡ ਕੀਤਾ। ਇਸ ਤੋਂ ਬਾਅਦ ਗੀਤਾ ਬੈਂਸ ਉਨਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ ਕਰਨ ਦਾ ਮੌਕਾ ਮਿਿਲਆ ਅਤੇ “ਪੂਜਾ ਕਿਵੇਂ ਆ” ਫਿਲਮ ਚ ਉਨਾਂ ਦੇ ਗੀਤ ਗਾਏ ਗਏ।

ਇਥੇ ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ਚ ਆਪਣਾ ਨਾਮ “ਕੁਮਾਰ ਸਨੀ” ਰੱਖਿਆ ਸੀ। ਕਾਫੀ ਸਮੇਂ ਬਾਅਦ ਫੇਰ ਉਨਾਂ ਨੇ ਆਪਣਾ ਨਾਮ “ਮੋਨੇ ਵਾਲਾ” ਰੱਖਿਆ। ਵੈਸੇ ਤਾਂ ਮੋਨੇ ਵਾਲਾ ਬਹੁਪੱਖੀ ਕਲਾ ਦੇ ਧਨੀ ਹਨ ਉਹ ਤਕਰੀਬਨ ਹਰ ਸਥਿਤੀ ਤੇ ਗੀਤ ਲਿਖਦੇ ਹਨ ਪਰ ਓਹਨਾ ਨੂੰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹੈ। ਉਹ ਰੂਹਦਾਰੀ ਨਾਲ ਢੂੰਘੀ ਸਾਂਝ ਸਮਝਦੇ ਹਨ। ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ ਕਰਦੇ ਹਨ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ ਰਹੀ ਹੈ। ਲੋਕੀ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ ਹਨ। ਮਜਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ। ਮੋਨੇ ਵਾਲਾ ਇਸ ਚਾਲ ਰਹੇ ਰੁਝਾਨ ਤੋਂ ਸਹਿਮਤ ਨਹੀਂ ਹਨ। ਉਹ ਹਮੇਸ਼ਾ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦੇ ਹਨ। ਕੁਝ ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਕਿ ਇਹ ਵੀ ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ। ਲੋਕੀ ਚੰਗਾ ਲਿਖਿਆ, ਗਾਇਆ ਜ਼ਰੂਰ ਪਸੰਦ ਕਰਦੇ ਹੀ ਹਨ। ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ ਹੈ। ਜਿਹਨਾਂ ਚੋਂ ਕੁਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ, ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ ਸੋਹਲ ਮੁੱਖ ਹਨ। ਕੁਝ ਗੀਤ ਜਿਵੇਂ “ਖਰੇ ਖ਼ਰੇ ਖਰੇ ਜੱਟ ਬੱਲੀਏ” ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ, “ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ” ਮਿਸ ਪੂਜਾ ਦੀ ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵੱਲੋਂ, ਨਹੀਂ ਨੱਚਣਾ, ਮਲਕੀਤ ਸਿੰਘ ਅਤੇ ਹੋਰ ਵੀ ਗੀਤ ਬਹੁ ਚਰਚਿਤ ਹੋਏ। ਸਾਲ 2022 ਵਿੱਚ ਉਨਾਂ ਦੇ ਹੋਰ ਵੀ ਕਈ ਗੀਤ ਰਿਲੀਜ਼ ਹੋਣ ਦੀ ਤਿਆਰੀ ਵਿੱਚ ਹਨ।

Related posts

ਅੰਤਰਰਾਸ਼ਟਰੀ ਬਾਇਓਡਾਈਵਰਸਟੀ ਦਿਵਸ 2021 ‘ਤੇ ਵਿਸ਼ੇਸ਼

admin

If Division Is What You’re About, Division Is What You’ll Get

admin

ਗੋਰੇ ਨੇ ਗਾਇਆ ਸਿੱਧੂ ਮੂਸੇ ਵਾਲਾ ਦਾ ਗੀਤ ਤੇ ਮਾਰੀ ਪੱਟ ’ਤੇ ਥਾਪੀ

Bunty