Sport

ਬਾਇਰਨ ਨੇ ਜਰਮਨ ਕੱਪ ਫਾਈਨਲ ਜਿੱਤ ਕੇ ਘਰੇਲੂ ਖਿਤਾਬ ਦਾ ‘ਡਬਲ’ ਕੀਤਾ ਪੂਰਾ

ਬਰਲਿਨ – ਬਾਇਰਨ ਮਿਊਨਿਖ ਨੇ ਬਾਯਰ ਲੀਵਰਕੂਸੇਨ ਨੂੰ 4-2 ਨਾਲ ਹਰਾ ਕੇ ਜਰਮਨ ਲੀਗ ਦੇ 20ਵੇਂ ਖਿਤਾਬ ਦੇ ਨਾਲ ਘਰੇਲੂ ਖਿਤਾਬ ਦਾ ‘ਡਬਲ’ ਪੂਰਾ ਕੀਤਾ। ਖਿਡਾਰੀਆਂ ਨੇ ਹਾਲਾਂਕਿ ਘਰੇਲੂ ਸੈਸ਼ਨ ਵਿਚ ਲਗਾਤਾਰ ਦੂਜੇ ਖਿਤਾਬ ਦਾ ਜਸ਼ਨ ਖਾਲੀ ਸਟੇਡੀਅਮ ਵਿਚ ਮਨਾਇਆ। ਇਹ ਪਹਿਲੀ ਵਾਰ ਸੀ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਕੱਪ ਫਾਈਨਲ ਦਾ ਆਯੋਜਨ ਖਾਲੀ ਸਟੇਡੀਅਮ ਵਿਚ ਕਰਵਾਉਣਾ ਪਿਆ।
ਪਹਿਲਾਂ ਹੀ ਲਗਾਤਾਰ ਅੱਠਵਾਂ ਬੁੰਦੇਸਲੀਗਾ ਖਿਤਾਬ ਜਿੱਤ ਚੁੱਕੇ ਬਾਇਰਨ ਵਲੋਂ ਰਾਬਰਟੋ ਲੇਵਾਨਦੋਵਸਕੀ ਨੇ ਦੋ ਜਦਕਿ ਡੇਵਿਡ ਅਲਾਬਾ ਤੇ ਸਰਜ ਗ੍ਰੇਬ੍ਰੀ ਨੇ ਇਕ-ਇਕ ਗੋਲ ਕੀਤਾ। ਲੇਵਾਨਦੋਵਸਕੀ ਨੇ ਇਸਦੇ ਨਾਲ ਹੀ ਇਸ ਸੈਸ਼ਨ ਵਿਚ ਗੋਲ ਦਾ ਅਰਧ ਸੈਂਕੜਾ ਵੀ ਪੂਰਾ ਕੀਤਾ। ਬਾਇਰਨ ਨੇ ਲਗਾਤਾਰ ਦੂਜੇ ਸਾਲ ਲੀਗ ਤੇ ਕੱਪ ਖਿਤਾਬ ਦਾ ‘ਡਬਲ’ ਪੂਰਾ ਕੀਤਾ ਹੈ। ਟੀਮ ਨੇ ਕੁਲ 13ਵੀਂ ਵਾਰ ਇਹ ਖਿਤਾਬ ਹਾਸਲ ਕੀਤਾ।

Related posts

ਟਰਾਂਸਜੈਂਡਰ ਔਰਤਾਂ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕਣਗੀਆਂ

admin

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin