ਚੇਨਈ: ਤਾਮਿਲਨਾਡੂ ਪੁਲਿਸ ਨੇ ਬਾਹੂਬਲੀ, ਪਡੱਯੱਪਾ ਤੇ ਹੋਰ ਮਸ਼ਹੂਰ ਫਿਲਮਾਂ ਵਿੱਚ ਅਭਿਨੈ ਕਰਨ ਵਾਲੀ ਅਦਾਕਾਰ ਰਮਿਆ ਕ੍ਰਿਸ਼ਣਨ ਦੀ ਕਾਰ ‘ਚੋਂ ਸ਼ਰਾਬ ਦੀਆਂ ਕਰੀਬ 100 ਬੋਤਲਾਂ ਬਰਾਮਦ ਕੀਤੀਆਂ ਹਨ।ਪੁਲਿਸ ਮੁਤਾਬਕ ਅਦਾਕਾਰ ਉਸ ਸਮੇਂ ਈਸਟ ਕੋਸਟ ਰੋਡ (ਈਸੀਆਰ) ‘ਤੇ ਕਾਰ ‘ਚ ਸਵਾਰ ਸੀ ਜਿੱਥੇ ਉਹ ਵੀਰਵਾਰ ਨੂੰ ਵਾਹਨਾਂ ਦੀ ਜਾਂਚ ਕਰ ਰਹੇ ਸੀ। ਪੁਲਿਸ ਨੂੰ ਕਾਰ ਬੂਟ ‘ਚੋਂ 100 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਤੇ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਰਮਿਆ ਕ੍ਰਿਸ਼ਣਨ ਨੇ ਕਿਹਾ ਕਿ ਉਹ ਇਨ੍ਹਾਂ ਬੋਤਲਾਂ ਤੋਂ ਅਣਜਾਣ ਹੈ। ਬਾਅਦ ‘ਚ ਪੁਲਿਸ ਨੇ ਬੋਤਲਾਂ ਜ਼ਬਤ ਕਰ ਲਈਆਂ ਤੇ ਡਰਾਈਵਰ ਸੇਲਵਾਕੁਮਾਰ ਨੂੰ ਗ੍ਰਿਫਤਾਰ ਕਰ ਲਿਆ।ਡਰਾਈਵਰ ਦਾ ਕਹਿਣਾ ਸੀ ਇਕ ਉਸ ਨੇ ਸ਼ਰਾਬ ਤਾਮਿਲਨਾਡੂ ਸਰਕਾਰ ਦੁਆਰਾ ਚਲਾਈ ਜਾ ਰਹੀ ਸ਼ਰਾਬ ਦੀ ਦੁਕਾਨ ‘ਤੇ ਖਰੀਦੀ ਗਈ ਸੀ। ਸਰਕਾਰ ਨੇ ਚੇਨਈ ‘ਚ ਤਸਮਕ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ। ਇਕ ਹੋਰ ਡਰਾਈਵਰ ਆਇਆ ਅਤੇ ਅਭਿਨੇਤਾ ਨੂੰ ਚੇਨਈ ਵਾਪਸ ਲੈ ਗਿਆ।
previous post